ਪੰਨਾ:ਦੀਵਾ ਬਲਦਾ ਰਿਹਾ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜੀਊਣਾ ਲੋਚ ਰਹੀ ਸੀ, ਉਸ ਨੂੰ ਇਕ ਵਾਰੀ ਹੋਰ ਵੇਖਣ ਲਈ ।
ਪਰ ਪ੍ਰੀਤੋ ਅੱਜ ਕੇਵਲ ਇਕ ਵਿਧਵਾ ਦੀ ਧੀ ਨਹੀਂ ਸੀ । ਉਸ ਦੀ ਚੰਗੀ ਕਿਸਮਤ ਨੇ, ਉਸ ਦੀ ਕਹਿਰਾਂ ਭਰੀ ਜਵਾਨੀ ਨੇ ਤੇ ਉਸ ਦੇ ਤੁਲ ਡੁਲ ਪੈਂਦੇ ਹੁਸਨ ਨੇ, ਇਸ ਗਰੀਬੀ ਤੇ ਦੁੱਖਾਂ ਵਿਚ ਫਾਥੀ ਮੁਟਿਆਰ ਨੂੰ ਤਖ਼ਤੇ ਤੋਂ ਚੁੱਕ ਕੇ ਤਖ਼ਤ ਤੇ ਬਿਠਾ ਦਿੱਤਾ ਸੀ । ਅੱਜ ਉਹ , ਸਰਦਾਰਨੀ: ਸ਼ਮਸ਼ੇਰ ਸਿੰਘ ਸੀ । ਇਕ ਲਖ-ਪਤੀਏ ਠੇਕੇਦਾਰ ਦੀ ਵਹੁਟੀ. ਇਕ ਐਮ. ਐਲ. ਏ. ਦੀ ਨੂੰਹ । ਤਖ਼ਤ ਤੇ ਬੈਠੀ ਭਲਾ ਉਹ ਤਖ਼ਤੇ ਪਈ ਮਾਂ ਨੂੰ ਕਿਵੇਂ ਯਾਦ ਰਖਦੀ ? ਵਿਆਹ ਤੋਂ ਝਟ ਹੀ ਬਾਅਦ ਉਹ ਮਾਂ-fਪਿਆਰ ਤੇ ਉਸ ਦੀ ਮਮਤਾ ਨੂੰ ਨਹੀਂ ਸੀ ਭੁਲ ਗਈ । ਸੁਹਾਗ ਦੀਆਂ ਸੁਨਹਿਰੀ ਘੜੀਆਂ ਵਿਚ ਵਿਚਰਦਿਆਂ, ਪਟ ਦੇ ਪੰਘੂੜੇ ਝਟਦਿਆਂ, ਪਤੀ ਦੇ ਡੂੰਘੇ ਪ੍ਰੇਮਅਲਿੰਗਨ ਵਿਚ ਬਝਿਆਂ ਵੀ ਉਸ ਦੇ ਚਿਹਰੇ ਤੇ ਜੇ ਉਦਾਸੀ ਦੇ ਚਿੰਨ ਨਜ਼ਰ ਆਉਂਦੇ ਸਨ ਤਾਂ ਉਨ੍ਹਾਂ ਦਾ ਕਾਰਨ ਮਾਂ ਦੀ ਯਾਦ ਹੀ ਸੀ ।
ਪਰ ਜਦੋਂ ਦੀ ਉਹ ਇੰਗਲੈਂਡ ਤੋਂ ਹੋ ਕੇ ਆਈ ਸੀ, ਖ਼ਵਰੇ ਕੀ ਹੋ ਗਿਆ ਸੀ ਉਸ ਨੂੰ । ਉਥੋਂ ਦੇ ਚਿੱਟੇ ਗੋਰਿਆਂ ਦੇ ਦੇਸ਼ ਨੇ ਸ਼ਾਇਦ ਉਸ ਦਾ ਲਹੂ ਵੀ ਚਿੱਟਾ ਕਰ ਦਿੱਤਾ ਸੀ । ਜਾਂ ਉਹ ਠੰਢੇ ਦੇਸ਼ ਦੀ ਠੰਢ ਨਾਲ ਬਰਫ਼ ਦੇ ਤੋਦੇ ਵਾਂਗ ਜੰਮ ਗਿਆ ਸੀ, ਜਿਸ ਨੂੰ ਮਾਂ ਦੀ ਮਮਤਾ, ਉਸ ਦੀਆਂ ਵਿਛੋੜੇ ਭਰੀਆਂ ਆਹਾਂ, ਜਿਹੜੀਆਂ ਜੇਠ-ਹਾੜ ਦੀਆਂ ਲੂਆਂ ਤੋਂ ਵਧੇਰੇ ਗਰਮ ਸਨ, ਨਾ ਪਿਘਲਾ ਸਕੀਆਂ। ਪੱਛਮੀ ਸਭਿਅਤਾ ਨਾਲ ਸਭਿਅ ਬਣੀ ਸੀ ਮਤੀ ਪ੍ਰੀਤਮ ਕੌਰ ਨੂੰ ਪੋਠੋਹਾਰ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਵਸਦੀ ਉਸ ਦੀ ਮਾਂ ਅਤੇ ਹੋਰ ਲੋਕੀ ਗਵਾਰ ਜਾਪਦੇ ਸਨ । ਪੂਰੇ ਪੰਦਰਾਂ ਸਾਲ ਹੋ ਗਏ ਸਨ, ਉਸ ਨੂੰ ਉਥੋਂ

 
ਦੀਵਾ ਬਲਦਾ ਰਿਹਾ
੫੩