ਪੰਨਾ:ਦੀਵਾ ਬਲਦਾ ਰਿਹਾ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਚਰਚਾ ਹੁੰਦੀ ਰਹਿੰਦੀ। ਹਾਂ, ਤੇ ਜਦੋਂ ਉਹ ਦਰਿਆ ਕੰਢੇ ਸੀ ਤਾਂ ਇਕ ਪੰਜਾਬੀ ਗਭਰੂ ਨੇ ਆਪਣੀ ਬੰਦੁਕ ਤੇ ਕੈਮਰਾ ਇਕ ਪੱਥਰ ਉੱਤੇ ਰਖੇ ਤੇ ਆਪ ਦਰਿਆ ਦੇ ਕੰਢੇ ਤੇ ਬਹਿ ਕੇ ਮੂੰਹ ਹੱਥ ਧੋਣ ਲਗ ਪਿਆ। ਅੰਬੀ ਗਈ ਤੇ ਪਹਿਲਾਂ ਉਸ ਦਾ ਕੈਮਰਾ ਵੇਖਣ ਲਗ ਪਈ ਤੇ ਫਿਰ ਬੰਦੂਕ ਹੱਥ ਵਿਚ ਫੜ ਲਈ। ਜਦ ਰਾਜੇਸ਼, ਓਹੋ ਪ੍ਰਦੇਸੀ, ਮੁੜ ਕੇ ਆਇਆ ਤਾਂ ਅੰਬੀ ਬੰਦੂਕ ਵੇਖ ਰਹੀ ਸੀ। ਉਸ ਨੇ ਆਖਿਆ, "ਇਹ ਬੰਦੂਕ ਹੈ।"

ਅੰਬੀ ‘ਬੰਦੂਕ’ ਦਾ ਨਾਂ ਸੁਣਦਿਆਂ ਹੀ ਤ੍ਰਭਕ ਪਈ ਤੇ ਉਸ ਨੂੰ ਉਥੇ ਹੀ ਰਖ ਕੇ ਨਠ ਜਾਣ ਲਗੀ। ਰਾਜੇਸ਼ ਨੇ ਕਿਹਾ, "ਡਰਨ ਵਾਲੀ ਕੋਈ ਗੱਲ ਨਹੀਂ," ਤੇ ਫਿਰ ਉਹ ਰੁਕ ਗਈ। ਭਾਵੇਂ ਅੰਬੀ ਦੇ ਕਪੜੇ ਮੈਲੇ ਸਨ ਪਰ ਫਿਰ ਵੀ ਉਸ ਦੇ ਸਿਰ ਉਤੇ ਬੰਨ੍ਹਿਆਂ ਗੂਹੜੇ ਲਾਲ ਰੰਗ ਦਾ ਰੁਮਾਲ, ਤਿੱਖੇ ਨਕਸ਼ ਤੇ ਮੋਟੀਆਂ ਮੋਟੀਆਂ ਅੱਖਾਂ ਰਾਜੇਸ਼ ਦੇ ਦਿਲ ਨੂੰ ਛੂਹ ਗਈਆਂ। ਰਾਜੇਸ਼ ਅੰਬੀ ਨਾਲ ਕੁਝ ਚਿਰ ਗੱਲਾਂ ਕਰਦਾ ਰਿਹਾ। ਅੰਬੀ ਦੇ ਆਖਣ ਤੇ ਉਸ ਦੀ ਇਕ ਫ਼ੋਟੋ ਵੀ ਖਿੱਚੀ ਤੇ ਫਿਰ ਰਾਜੇਸ਼ ਅੰਬੀ ਨੂੰ ਕਹਿਣ ਲਗਾ, "ਮੈਂ ਪੰਜਾਬ ਚੋਂ ਇਥੇ ਆਇਆ ਹਾਂ। ਮੈਨੂੰ ਕੁੱਲੂ ਦੀ ਵਾਕਫ਼ੀਅਤ ਨਹੀਂ। ਮੈਂ ਇਥੇ ਦੀਆਂ ਵੇਖਣਯੋਗ ਥਾਵਾਂ ਵੇਖਣੀਆਂ ਹਨ। ਕੀ ਤੂੰ ਮੈਨੂੰ ਕੁਝ ਥਾਵਾਂ ਵਿਖਾ ਸਕੇਂਗੀ?"

ਅੰਬੀ ਨੇ ਉੱਤਰ ਦਿੱਤਾ, "ਮੇਰੀ ਮਾਂ ਮੈਨੂੰ ਗੁੱਸੇ ਹੋਵੇਗੀ।"

"ਮੈਂ ਉਹਨੂੰ ਪੈਸੇ ਦੇ ਦੇਵਾਂਗਾ।”

"ਕਿੰਨੇ ?"

"ਪੰਜ ਰੁਪੈ ।"

੬੦

ਜੇ ਦਰਦ ਹੋਂਦੋਂ ਤਾਂ...