ਪੰਨਾ:ਦੀਵਾ ਬਲਦਾ ਰਿਹਾ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਬੀ ਇੰਨੀ ਵੱਡੀ ਰਕਮ ਸੁਣ ਕੇ ਖੁਸ਼ੀ ਨਾਲ ਫੁਲ ਗਈ। ਉਸ ਮੂੰਹ ਨਾਲ ਸੀਟੀ ਵਜਾਈ ਤੇ ਸਾਰੀਆਂ ਭੇਡਾਂ ਉਸ ਦੁਆਲੇ ਆ ਇਕੱਠੀਆਂ ਹੋਈਆਂ।

"ਚਲੋ ਮੇਰੇ ਨਾਲ। ਮੈਂ ਭੇਡਾਂ ਘਰ ਛੱਡ ਕੇ ਤੁਹਾਨੂੰ ਸੈਰ ਕਰਵਾਵਾਂਗੀ।"

ਰਾਜੇਸ਼ ਵੀ ਨਾਲ ਨਾਲ ਚਲਦਾ ਗਿਆ। ਉਹ ਭੇਡਾਂ ਨੂੰ ਕਦੇ ਮੂੰਹ ਦੀ ਸੀਟੀ ਨਾਲ ਪੁਚਕਾਰਦੀ, ਕਦੇ ਇਕ ਛੜੀ ਜਹੀ ਕੋਲੋਂ ਕੰਮ ਲੈਂਦੀ। ਥੋੜ੍ਹੀ ਹੀ ਦੇਰ ਪਿਛੋਂ ਉਸ ਦਾ ਘਰ ਆ ਗਿਆ। ਰਾਜੇਸ਼ ਨੇ ਪੰਜ ਰੁਪਏ ਅੰਬੀ ਦੀ ਮਾਂ ਨੂੰ ਦਿੱਤੇ। ਭੇਡਾਂ ਮਾਂ ਦੇ ਹਵਾਲੇ ਕਰ ਕੇ ਉਹ ਤੁਰ ਪਈ ਰਾਜੇਸ਼ ਦੇ ਨਾਲ। ਉਸ ਨੇ ਪਹਾੜ ਦੀਆਂ ਸੁਹਣੀਆਂ ਸੁਹਣੀਆਂ ਚੋਟੀਆਂ, ਅਖਾੜਾ ਬਜ਼ਾਰ ਲੰਘ ਕੇ ਦਰਿਆ ਦਾ ਪੁਲ, ਪਾਣੀ ਨਾਲ ਚਲਦੀਆਂ ਆਟੇ ਦੀਆਂ ਪਣ-ਚੱਕੀਆਂ, ਰੂੰ ਪਿੰਜਣ ਵਾਲੀਆਂ ਮਸ਼ੀਨਾਂ, ਬੰਦਰੋਲ ਵਾਲਾ ਸੇਬਾਂ ਦਾ ਬਾਗ, ਚਸ਼ਮਾ ਅਤੇ ਕੁਝ ਕੁ ਪਹਾੜੀ ਬੂਟੀਆਂ ਵਿਖਾਈਆਂ। ਰਾਜੇਸ਼ ਦੇ ਕਹਿਣ ਤੇ ਉਸ ਅਗਲੇ ਦਿਨ ਵੀ ਪੁਲ ਤੇ ਆਉਣ ਦਾ ਇਕਰਾਰ ਕੀਤਾ ਤੇ ਫਿਰ ਘਰ ਆ ਗਈ। ਅਗਲੇ ਦਿਨ ਵੀ ਉਹ ਆਈ। ਰਾਜੇਸ਼ ਨਾਲ ਕੁਝ ਸੈਰ ਕੀਤੀ। ਰਾਜੇਸ਼ ਨੇ ਫਿਰ ਪੰਜਾਂ ਦਾ ਨੋਟ ਅੰਬੀ ਨੂੰ ਦਿੱਤਾ ਤੇ ਉਹ ਘਰ ਚਲੀ ਗਈ। ਹੁਣ ਰੋਜ਼ ਹੀ ਉਹ ਮਿਲਦੇ ਸਨ।

ਇਕ ਦਿਨ ਜਦੋਂ ਉਹ ਦੋਵੇਂ ਹੀ ਇਕਾਂਤ ਵਿਚ ਦਰਿਆ ਦੇ ਪਾਣੀ ਵਿਚ ਲੱਤਾਂ ਲਮਕਾਈ ਨਾਲ ਨਾਲ ਬੈਠੇ ਸਨ ਤਾਂ ਰਾਜੇਸ਼ ਨੇ ਅੰਬੀ ਦਾ ਹੱਥ ਘੁਟਦਿਆਂ ਕਿਹਾ, "ਅੰਬੀ, ਮੈਨੂੰ ਤੂੰ ਇੰਨੀ ਚੰਗੀ ਕਿਉਂ ਲਗਦੀ ਏਂ ?" ਤੇ ਅੰਬੀ ਇਹ ਬਣ ਕੇ ਮੁਸਕਰਾ ਪਏ ਤੇ.....

ਦੀਵਾ ਬਲਦਾ ਰਿਹਾ

੬੧