ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਗਿਆੜੀਆਂ



ਓਦੋਂ ਉਹ ਫ਼ੋਰਥ ਏਅਰ ਵਿਚ ਪੜ੍ਹਦਾ ਸੀ। ਉਸਦਾ ਪਿਤਾ ਦੋ ਸਾਲ ਪਹਿਲਾਂ ਸੰਤਾਲੀ ਦੀ ਭੇਟ ਹੋ ਚੁਕਿਆ ਸੀ। ਸਾਰੇ ਟੱਬਰ ਵਿਚੋਂ ਉਸਦੀ ਮਾਂ ਕੇਵਲ ਆਪਣੇ ਰਮੇਸ਼ ਸਮੇਤ ਹੀ, ਬੜੀ ਮੁਸ਼ਕਲ ਨਾਲ ਕਸਤਾਨ ਤੋਂ ਭਾਰਤ ਆਈ ਸੀ। ਓਦੋਂ ਰਮੇਸ਼ ਸਤਾਰਾਂ ਸਾਲਾਂ ਦਾ ਸੀ। ਉਨ੍ਹਾਂ ਦਾ ਘਰ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਸਾੜ ਦਿੱਤਾ ਗਿਆ ਸੀ। ਰਮੇਸ਼ ਦੀ ਮਾਂ ਨੇ ਆਪਣੀਆਂ ਆਹਾਂ ਨੂੰ ਬੁਲ੍ਹੀਆਂ ਦੇ ਦਰਵਾਜ਼ੇ ਤੋਂ ਬਾਹਰ ਨਾ ਨਿਕਲਣ ਦਿੱਤਾ, ਮਤਾਂ ਰਮੇਸ਼ ਦੇ ਦਿਲ ਨੂੰ ਸੱਟ ਵੱਜੇ। ਅਗੇ ਹੀ ਵਿਚਾਰਾ ਪਿਉ-ਮਹਿਟਰ ਹੋ ਗਿਆ ਸੀ। ਉਸ ਨੇ ਸਗੋਂ ਰਮੇਸ਼ ਨੂੰ ਹੌਸਲਾ ਦੇਦਿਆਂ ਕਿਹਾ ਸੀ, “ਕੋਈ ਗੱਲ ਨਹੀਂ, ਰਮੇਸ਼ ! ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਏ। ਅੱਜ ਮੇਰੇ ਕੋਲ, ਕਲ

ਦੀਵਾ ਬਲਦਾ ਰਿਹਾ

੬੭