ਪੰਨਾ:ਦੀਵਾ ਬਲਦਾ ਰਿਹਾ.pdf/71

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਿਹਨਤੀ ਹੋਵੇ। ਹਰ ਕਾਗ਼ਜ਼ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਮੇਰੀ ਮੇਜ਼ ਤੇ ਦਸਖ਼ਤਾਂ ਲਈ ਰੱਖੇ।

ਮੈਂ ਵੱਡੇ ਵੱਡੇ ਅਫ਼ਸਰਾਂ ਨਾਲ ਕਲੱਬਾਂ ਵਿਚ ਜਾਇਆ ਕਰਾਂਗਾ। ਉਥੇ ਡਾਨਸ ਹੋਇਆ ਕਰਨਗੇ, ਸ਼ਰਾਬ ਪੀਤੀ ਜਾਵੇਗੀ, ਪਰ ਮੈਂ ਤਾਂ ਸਕਾਚ ਹੀ ਪੀਆ ਕਰਾਂਗਾ। ਸਟੈਂਡਰਡ ਵੀ ਤਾਂ ਰਖਣਾ ਹੀ ਪੈਂਦਾ ਹੈ। ਕਈ ਪਾਰਟੀਆਂ ਦੇ ਸੱਦੇ-ਪੱਤਰ ਮੈਨੂੰ ਆਇਆ ਕਰਨਗੇ, ਪਰ ਮੈਂ ਦੋ ਲਾਈਨਾਂ ਵਿਚ ਜੁਆਬ ਦੇ ਦਿਆ ਕਰਾਂਗਾ- Awfully busy these days, so unable to attend the function Excuse, please ...... ਪਰ ਕਈ ਪਾਰਟੀਆਂ ਤੇ ਤਾਂ ਜਾਣਾ ਹੀ ਪਿਆ ਕਰੇਗਾ, ਜੋ ਵੱਡੇ ਵੱਡੇ ਅਫ਼ਸਰਾਂ ਵਲੋਂ ਹੋਇਆ ਕਰਨਗੀਆਂ।

ਦਿਨ ਵਿਚ ਚਾਰ ਵਾਰੀ ਤਾਂ ਡਾਕ ਆਇਆ ਕਰੇਗੀ ਮੈਂ ਸਾਰੀ ਡਾਕ ਤਾਂ ਪੜ੍ਹ ਨਹੀਂ ਸਕਾਂਗਾ ਅਤੇ ਨਾ ਹੀ ਉਹ ਲੰਮੀਆਂ ਲੰਮੀਆਂ ਚਿੱਠੀਆਂ ਜੋ ਮੇਰੇ ਦੋਸਤ ਵਿਨੋਦ ਨੂੰ ਲਿਖਣ ਦੀ ਆਦਤ ਹੈ। ਭਾਵੇਂ ਉਹ ਮੇਰਾ ਖ਼ਾਸ ਦੋਸਤ ਹੈ। ਪਰ ਤਾਂ ਵੀ ਮੈਂ ਉਸ ਨੂੰ ਸਾਫ਼ ਲਿਖ ਦਿਆਂਗਾ, ‘ਅਖੇ ਹੁਣ ਚਿੱਠੀਆਂ ਵਿਚ ਲੰਮੀਆਂ ਕਹਾਣੀਆਂ ਨਾ ਪਾਇਆ ਕਰ। ਕੇਵਲ ਜ਼ਰੂਰੀ ਗੱਲਾਂ ਹੀ ਲਿਖਿਆ ਕਰ।’ ਹੁਣ ਵਾਂਗ ਅੱਠ ਅੱਠ ਸਫ਼ਿਆਂ ਦੇ ਉੱਤਰ ਵੀ ਨਹੀਂ ਦੇ ਸਕਿਆ ਕਰਾਂਗਾ। ਸਟੈਨੋ ਨੂੰ ਕਹਿ ਦਿਆਂਗਾ ਜੋ ਲਿਖਣਾ ਹੋਇਆ। ਉਹ ਚਿੱਠੀਆਂ ਟਾਈਪ ਕਰ ਕੇ ਲੈ ਆਇਆ ਕਰੇਗਾ ਅਤੇ ਮੈਂ ਸਾਈਨ ਕਰ ਦਿਆ ਕਰਾਂਗਾ।

ਮੇਰੇ ਸੁਬਾਰਡੀਨੇਟਸ ਆਇਆ ਕਰਨਗੇ ਅਤੇ ਸਲੂਟ ਮਾਰ

ਦੀਵਾ ਬਲਦਾ ਰਿਹਾ
੭੧