ਪੰਨਾ:ਦੀਵਾ ਬਲਦਾ ਰਿਹਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਪੁਛਿਆ ਕਰਨਗੇ, "ਸਾਹਬ ! ਕਿਆ ਹੁਕਮ ਹੈ ?"

"ਹਾਂ,ਅਨਥੋਨੀ ! ਸਟੇਸ਼ਨ ਪਰ ਗਾੜੀ ਲੇ ਜਾਓ। ਮੇਰੀ ਫ਼ੈਮਲੀ ਤੀਨ ਬਜੇ ਆ ਰਹੀ ਹੈ। ਮੇਰੀ ਮਦਰ ਭੀ ਸਾਥ ਹੈ। ਉਨ੍ਹੇਂ ਲਾ ਕਰ ਮੇਰੇ ਕੁਆਰਟਰ ਪਰ ਛੋੜ ਆਨਾ। ਜਾਓ ?"

"ਠੀਕ ਹੈ, ਸਾਹਬ!" ਉਹ ਸੱਜੇ ਨਾਲ ਖੱਬਾ ਪੈਰ ਮਿਲਾਉਂਦਾ ਹੋਇਆ ਆਖੇਗਾ ਅਤੇ ਫਿਰ ਚਲਾ ਜਾਵੇਗਾ।

"ਪਰ.........ਮੈਂ ਤੇ ਅਜੇ ਕੁਆਰਾ ਹਾਂ.......... ਮੇਰੀ ਫ਼ੈਮਲੀ ਕਿਥੇ ? ਹਾਂ,.....ਓਦੋਂ ਤਕ ਵਿਆਹ ਹੋ ਹੀ ਜਾਵੇਗਾ। ਕਿਸੇ ਅਮੀਰ ਅਤੇ ਸ਼ਰੀਫ਼ ਘਰ ਦੀ ਲੜਕੀ ਨਾਲ ਮੈਂ ਵਿਆਹ ਕਰਾਵਾਂਗਾ, ਜੋ ਮੇਰੀ ਮਾਂ ਦੀ ਰੱਜ ਕੇ ਸੇਵਾ ਕਰੇ.......’

.....ਅਤੇ ਫੇਰ ਉਸ ਦਾ ਖ਼ਿਆਲ ਮਸ਼ੀਨ ਨੂੰ ਚਲਾਉਂਦੇ ਮਾਂ ਦੇ ਬੁੱਢੇ ਹੱਥਾਂ ਵਲ ਚਲਾ ਜਾਂਦਾ ਤੇ ਫਿਰ ਮੂੰਹ-ਧਿਆਨੇ ਪੁਸਤਕਾਂ ਫਰੋਲਣ ਲਗ ਪੈਂਦਾ।

ਰਮੇਸ਼ ਨੇ ਬੀ. ਏ. ਦਾ ਇਮਤਿਹਾਨ ਦੇ ਦਿੱਤਾ। ਜੂਨ ਵਿਚ ਨਤੀਜਾ ਨਿਕਲਣ ਤੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਰਮੇਸ਼ ਨੇ ੨੭੦ ਨੰਬਰ ਲੈ ਕੇ ਹਾਈ ਸੈਕੰਡ ਕਲਾਸ ਪਾਪਤ ਕੀਤੀ ਸੀ। ਹੁਣ ਉਸ ਨੂੰ ਆਪਣਾ ਭਵਿਖਤ ਉਜਲਾ ਦਿੱਸਣ ਲਗਾ। ਉਸ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਸਪਸ਼ਟ ਦਿਖਾਈ ਦੇਣ ਲਗੀ। ਰਮੇਸ਼ ਨੂੰ ਕਿਸੇ ਚੰਗੀ ਜਹੀ ਨੌਕਰੀ ਦੀ ਆਸ ਬਝ ਗਈ। ਉਸ ਨੇ ਅਕੈਡਮੀ ਦੇ ਕੰਪੀਟੀਸ਼ਨ ਲਈ ਫ਼ਾਰਮ ਭਰ ਕੇ ਭੇਜ ਦਿੱਤਾ। ਪਰ ਕੰਪੀਟੀਸ਼ਨ ਵਿਚ ਹਾਲੋਂ ਅਠ ਮਹੀਨੇ ਸਨ। ਸੁ ਉਹ ਹਰ ਰੋਜ਼ ਸਵੇਰੇ ਸ਼ਾਮ ਲਾਇਬ੍ਰੇਰੀ ਵਿਚ ਬੈਠਾ ਅਖ਼ਬਾਰਾਂ ਵਿਚ ਵਾਂਟਿਡ ਦੇ ਕਾਲਮ

੭੨

ਚੰਗਿਆੜੀਆਂ