ਪੰਨਾ:ਦੀਵਾ ਬਲਦਾ ਰਿਹਾ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੁੰਦਾ ਅਤੇ ਨੋਟ ਕਰਦਾ ਰਹਿੰਦਾ ਅਤੇ ਲਾਇਬਰੇਰੀਅਨ ਦੀ ਨਜ਼ਰੋਂ ਜਾ ਕੇ ਆਪਣੇ ਮਤਲਬ ਦੀਆਂ ਕਈ ਖ਼ਾਲੀ ਅਸਾਮੀਆਂ ਦੇ ਇਸ਼ਤਿਹਾਰ ਪਿੰਨ ਨਾਲ ਪਾੜ ਕੇ ਲੈ ਆਉਂਦਾ ਅਤੇ ਘਰ ਆ ਕੇ ਲਾਈਲ ਵਿਚ ਰਖ ਦੇਂਦਾ ।
ਰਮੇਸ਼ ਸਾਰਾ ਸਾਰਾ ਦਿਨ ਅਰਜ਼ੀਆਂ ਲਿਖਣ ਅਤੇ ਭੇਜਣ ਵਿਚ ਲਗਾ ਰਹਿੰਦਾ । ਰਾਤ ਨੂੰ ਉਹ ਸੁਫ਼ਨਿਆਂ ਦੀ ਸੁਹਣੀ ਦੁਨੀਆਂ ਦਾ ਅਨੰਦ ਮਾਣਦਾ..........
ਪਰ ਸ਼ਾਇਦ ਉਸ ਦੀਆਂ ਲੰਮੀਆਂ ਲੰਮੀਆਂ, ਕਈ ਕਈ ਘੰਟੇ ਲਾ ਕੇ ਲਿਖੀਆਂ ਸੁੰਦਰ ਅਰਜ਼ੀਆਂ ਕਿਸੇ ਨੇ ਨਾ ਪੜੀਆਂ । | ਕਿਸੇ ਨੇ ਉਸ ਦੀ ਲਾਲ ਸਿਆਹੀ ਨਾਲ ਅੰਡਰਲਾਈਨ ਕੀਤੀ ਹੋਈ ਸੈਕਿੰਡ ਕਲਾਸ ਬੀ. ਏ. ਅਤੇ ਬੋਨਾਫ਼ਾਈਡ ਰਿਫ਼ਿਊਜੀ ਵਲ ਗਹੁ ਨਾ ਕੀਤਾ। ਇਕ ਦੋ ਥਾਵਾਂ ਤੋਂ ਉਸ ਨੂੰ ਇੰਟਰਵਿਊ-ਲੈਟਰ ਆਏ ਅਤੇ ਉਹ ਗਿਆ ਵੀ, ਪਰ ਅਗਲੀ ਹੀ ਭਲਕ ਉਹ ਡਿਗਰੀ ਲਪੇਟ ਕੇ ਨਿਰਾਸ ਘਰ ਮੁੜ ਆਉਂਦਾ ਰਿਹਾ। |
ਪਰ ਸਵਾਸਾਂ ਦੀ ਹੋਂਦ ਨੇ ਆਸ਼ਾ ਦੀ ਤੰਦ ਨੂੰ ਨਾ ਛਡਿਆਂ। ਹਰ ਨਵੀਂ ਸਵੇਰ ਉਸ ਲਈ ਇਕ ਆਸ-ਚਿਣਗ ਲੈ ਕੇ ਆਉਂਦੀ ।ਉਹ ਦਿਨ ਚੜ੍ਹਦਿਆਂ ਤੋਂ ਹੀ ਡਾਕੀਏ ਦਾ ਰਾਹ ਤੱਕਣ ਲਗ ਪੈਂਦਾ। | ਹਰ ਰੋਜ਼ ਉਹ ਸੋਚਦਾ ਕਿ ਅੱਜ ਜ਼ਰੂਰ ਮੇਰੀ ਨੌਕਰੀ ਦੀ ਚਿੱਠੀ ਆਵੇਗੀ । ਦੁਰ ਜਦੋਂ ਗਲੀ ਦੇ ਮੋੜ ਤੇ ਡਾਕੀਆ ਨਜ਼ਰ ਆਉਂਦਾ ਤਾਂ ਰਮੇਸ਼ ਦਾ ਦਿਲ ਧਕ ਧਕ ਕਰਨ ਲਗ ਪੈਂਦਾ। ਡਾਕੀਆ ਆਉਂਦਾ ਅਤੇ ਸਾਮਣੇ ਜਾਂ ਨਾਲ ਦੇ ਘਰ ਖ਼ਤ ਸੁੱਟ ਕੇ ਵਾਪਸ ਪਰਤ ਜਾਂਦਾ। ਰਮੇਸ਼ ਉੱਜ ਹੀ ਭੁੱਖੀਆਂ ਅੱਖਾਂ ਨਾਲ ਉਸ ਵਲ ਤਕਦਾ ਰਹਿ ਜਾਂਦਾ ।

 
ਦੀਵਾ ਬਲਦਾ ਰਿਹਾ
੭੩