ਪੰਨਾ:ਦੀਵਾ ਬਲਦਾ ਰਿਹਾ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਣਜਾਣੇ ਹੀ ਇਕ ਠੰਢਾ ਹਾਉਕਾ ਉਸ ਦੇ ਬੁੱਲ੍ਹਾਂ ਵਿਚੋਂ ਨਿਕਲ ਕੇ ਦੀ ਸ਼ਾਂ ਸ਼ਾਂ ਵਿਚ ਰਲ ਜਾਂਦਾ। ਉਹ ਅਗਲੀ ਡਾਕ ਦੀ ਉਡੀਕ ਲਗ ਪੈਂਦਾ ਤੇ ਇਸ਼ ਤਰ੍ਹਾਂ ਹੀ ਰਾਤ ਬੀਤ ਜਾਂਦੀ। ਰਮੇਸ਼ ਦੇ ਚਿਹਰੇ ਉਦਾਸੀ ਅਤੇ ਨਿਰਾਸ਼ਤਾ ਦੇ ਬੱਦਲ ਛਾਏ ਰਹਿੰਦੇ।

ਇਕ ਸਵੇਰ ਸਚਮੁਚ ਹੀ ਡਾਕੀਆ ਰਮੇਸ਼ ਹੋਰਾਂ ਦੇ ਘਰ ਅਗੇ ਖੜੋਤਾ। ਰਮੇਸ਼ ਦੇ ਦਿਲ ਦੀ ਧੜਕਣ ਹੋਰ ਵੀ ਤੇਜ਼ ਹੋ ਗਈ, ਡਾਕੀਏ ਨੇ ਉਸ ਦਾ ਨਾਂ ਲੈ ਕੇ ਅਵਾਜ਼ ਦਿੱਤੀ। ਰਮੇਸ਼ ਨੂੰ ਅੰਬਾਲੇ ਤੋਂ ਇੰਟਰਵਿਊ-ਲੈਟਰ ਆਈ ਸੀ। ਪੰਜ ਤਰੀਕ ਯਾਰਾਂ ਵਜੇ ਪਹੁੰਚਣ ਲਈ ਲਿਖਿਆ ਹੋਇਆ ਸੀ। ਅੱਜ ਪਹਿਲੀ ਸੀ। ਕੇਵਲ ਚਾਰ ਦਿਨ ਰਹਿੰਦੇ ਸਨ ਇੰਟਰਵਿਊ ਵਿਚ। ਜਿਸ ਚਿੱਠੀ ਦੀ ਉਡੀਕ ਵਿਚ ਰਮੇਸ਼ ਨੇ ਕਈ ਰਾਤਾਂ ਜਗਰਾਤੇ ਕੱਟੇ, ਕਿੰਨੇ ਹੀ ਬੇਚੈਨ ਦਿਨ ਬਿਤਾਏ ਆਖ਼ਰ ਉਹ ਚਿੱਠੀ ਆ ਹੀ ਗਈ। ਖੁਸ਼ੀ ਨਾਲ ਉਸ ਦੇ ਪੈਰ ਹੇਠਾਂ ਨਹੀਂ ਸਨ ਲਗਦੇ।

"ਮਾਂ ਜੀ ! ਮੈਂ ਪੰਜ ਤਰੀਕ ਅੰਬਾਲੇ ਇੰਟਰਵਿਊ ਲਈ ਜਾਣਾ ਹੈ। ਮੇਰੇ ਕਪੜੇ ਤਿਆਰ ਕਰ ਛਡਣੇ।" ਸੁਣ ਕੇ ਮਾਂ ਦੇ ਚਿਹਰੇ ਖੁਸ਼ੀ ਦੀ ਇਕ ਲਹਿਰ ਦੌੜ ਗਈ। ਉਸ ਦੀਆਂ ਅੱਖਾਂ ਨੀਲੇ ਅਕਾਸ਼ ਤੇ ਗਡੀਆਂ ਗਈਆਂ, ਜਿਵੇਂ ਪਰਮਾਤਮਾ ਅੱਗੇ ਪੁੱਤਰ ਦੀ ਸਫ਼ਲਤਾ ਲਈ ਅਰਦਾਸ ਕਰ ਰਹੀ ਹੋਵੇ।

......ਤੇ ਉਸ ਦਿਨ ਸਵੇਰੇ ਮੰਹ ਝਾਖਰੇ ਹੀ ਉਠ ਕੇ ਰਾਮੇਸ਼ ਦੀ ਮਾਂ ਨੇ ਚਾਵਲ ਬਣਾਏ। ਹਲਵਾਈ ਕੋਲੋਂ ਦਹੀਂ ਵੀ ਲੈ ਆਈ ਸੌ ਸ਼ਗਣ ਕਰ ਕੇ, ਦਹੀਂ ਚਾਵਲ ਖੁਆ ਕੇ ਉਸ ਨੇ ਰਮੇਸ਼ ਨੂੰ ਘਰੋਂ ਤੋਰਿਆ।

੭੪

ਚੰਗਿਆੜੀਆਂ