ਹੋਇਆ ਤਾਂ ਨਵਾਂ ਆਦਮੀ ਚੁਣ ਲਿਆ ਜਾਵੇਗਾ। ਚਿੱਠੀ ਪੜ੍ਹਦਿਆਂ ਪੜ੍ਹਦਿਆਂ ਰਮੇਸ਼ ਦੀਆਂ ਅੱਖਾਂ ਸਜਲ ਹੋ ਗਈਆਂ। ਆਪ ਮੁਹਾਰੇ ਉਸ ਦੇ ਮੂੰਹੋਂ ਨਿਕਲ ਗਿਆ,"ਐ ਭਗਵਾਨ ! ਤੇਰਾ ਲਖ ਲਖ ਸ਼ੁਕਰ।" ਉਸ ਦੇ ਕਦਮਾਂ ਵਿਚ ਮੁੜ ਤੇਜ਼ੀ ਆ ਗਈ। ਦੱਬੇ ਹੋਏ ਜਜ਼ਬੇ ਜਾਗ ਉਠੇ। ਰੀਝਾਂ ਪੁੰਗਰ ਆਈਆਂ। ਜਾਗਦੇ ਸੁਫ਼ਨਿਆਂ ਦੀ ਦੁਨੀਆਂ ਵਿਚ ਮਦਹੋਸ਼ ਹੋਇਆ ਉਹ ਛੇਤੀ ਛੇਤੀ ਘਰ ਵਲ ਤੁਰ ਪਿਆ। ‘ਮਾਂ ਜੀ ਬੜੇ ਫ਼ਿਕਰਮੰਦ ਹੋਣਗੇ। ਖ਼ਬਰੇ ਇਹ ਦਿਨ ਉਨ੍ਹਾਂ ਕਿਸ ਤਰ੍ਹਾਂ ਬਿਤਾਏ ਹੋਣਗੇ। ਮੈਨੂੰ ਵੇਖਦਿਆਂ ਹੀ ਉਨ੍ਹਾਂ ਨੂੰ ਚੰਨ ਚੜ੍ਹ ਜਾਵੇਗਾ। ਜਦੋਂ ਮੈਂ ਉਨ੍ਹਾਂ ਨੂੰ ਐਪਾਇੰਟਮੈਂਟ ਲੈਟਰ ਦਸਾਂਗਾ ਤਾਂ ਉਨ੍ਹਾਂ ਨੂੰ ਪਿਛਲਾ ਸਾਰਾ ਦੁੱਖ ਭੁਲ ਜਾਵੇਗਾ।’
......ਤੇ ਇਨ੍ਹਾਂ ਖ਼ਿਆਲਾਂ ਵਿਚ ਹੀ ਘਰ ਦੀਆਂ ਪੌੜੀਆਂ ਜਾ ਚੜ੍ਹਿਆ। ਵਿਹੜੇ ਵਿਚ ਕੁਝ ਆਂਢਣਾਂ ਗੁਆਂਢਣਾਂ ਬੈਠੀਆਂ ਸਨ। ਬਗ਼ੈਰ ਉਨ੍ਹਾਂ ਵਲ ਧਿਆਨ ਦਿੱਤੇ ਰਮੇਸ਼ ਕਮਰੇ ਅੰਦਰ ਚਲਾ ਗਿਆ।
"ਮਾਂ ਜੀ !" ਉਸ ਨੇ ਇਧਰ ਉਧਰ ਵੇਖਦਿਆਂ ਅਵਾਜ਼ ਦਿੱਤੀ।
"ਰਮੇਸ਼ ! ਜੇ ਇਕ ਦਿਨ ਪਹਿਲੇ ਆ ਜਾਂਦੋਂ ਤਾਂ......" ਗੁਆਂਢੀ ਕਿਸ਼ਨ ਦੀ ਮਾਂ ਨੇ ਕਿਹਾ।
"ਜਦੋਂ ਤੂੰ ਉਸ ਰਾਤ ਵਾਪਸ ਨਹੀਂ ਆਇਆ ਸੈਂ ਤਾਂ ਡਾਢਾ ਫ਼ਿਕਰ ਕਰੇ। ਅਗਲੇ ਦਿਨ ਵੀ ਤੂੰ ਨਾ ਆਇਆ। ਕੋਈ ਚਿੱਠੀ ਵੀ ਨਾ ਅਪੜੀ। ਆਖੇ, 'ਰੱਬ ਸੁਖ ਰਖੇ। ਮੇਰੀ ਸੱਜੀ ਅੱਖ ਫਰਕਦੀ ਏ।’ ਤੇ ਵਿਚਾਰੀ ਨੇ ਖਾਣਾ ਪੀਣਾ ਛੱਡ ਦਿੱਤਾ। ਬਥੇਰੇ ਹੌਂਸਲੇ ਦਿੱਤੇ ਇਹੋ ਆਖੇ, ‘ਮੇਰੇ ਕੋਲੋਂ ਇਕ ਘੜੀ ਦੂਰ ਨਹੀਂ ਰਹਿ ਸਕਦਾ
ਦੀਵਾ ਬਲਦਾ ਰਿਹਾ
੭੭