ਮੇਰਾ ਰਮੇਸ਼-ਰਾਤੀਂ ਮੈਨੂੰ ਭੈੜੇ ਭੈੜੇ ਸੁਫ਼ਨੇ ਆਉਂਦੇ ਹਨ, ਜ਼ਰੂਰ ਕੋਈ ਗੱਲ ਹੋ ਗਈ ਹੋਣੀ ਏ-ਮੇਰਾ ਦਿਲ ਵਜਦੈ, ਰਮੇਸ਼ ਸੁਖ ਵਿਚ ਨਹੀਂ ਤੇ ਰੋਂਦਿਆਂ ਰੋਂਦਿਆਂ ਵਿਚਾਰੀ ਨੂੰ ਗਸ਼ੀ ਪੈ ਜਾਂਦੀ," ਕਿਸ਼ਨ ਦੀ ਮਾਂ ਆਪਣੀਆਂ ਅੱਖਾਂ ਪੂੰਝਦੇ ਹੋਏ ਆਖਿਆ।
"ਦਵਾਈ ਦੇਵੋ ਤਾਂ ਡੋਲ੍ਹ ਛਡਦੀ ਸੀ। ਬੁੱਢਾ ਸਰੀਰ ਤੇ ਖਾਣ ਪੀਣਾ ਕੁਝ ਨਾ-ਦਿਨੋ ਦਿਨ ਹਾਲਤ ਵਿਗੜਦੀ ਹੀ ਗਈ। ....... ਅੱਜ ਸਵੇਰੇ ਵਿਚਾਰੀ........." ਕਿਸ਼ਨ ਦੀ ਮਾਂ ਦੀਆਂ ਭੁੱਬਾਂ ਨਿਕਲ ਗਈਆਂ ਪਰ ਰਮੇਸ਼ ਤਾਂ ਜਿਵੇਂ ਪੱਥਰ ਬਣ ਗਿਆ ਸੀ। ਉਸ ਧਰਤੀ ਤੇ ਅਕਾਸ਼ ਫਟਦੇ ਜਾਪ ਰਹੇ ਸਨ।
ਉਹ ਪਾਗ਼ਲਾਂ ਦੀ ਤਰ੍ਹਾਂ ਮਾਂ ਦੀ ਲੋਥ ਵਲ ਵੇਖ ਰਿਹਾ ਸੀ ਫਿਰ ਉਸ ਦਾ ਧਿਆਨ ਚੀਨੀ ਤੇ ਪਈ ਕ੍ਰਿਸ਼ਨ ਜੀ ਦੀ ਮੂਰਤੀ ਵੀ ਗਿਆ। ਕਿੰਨਾ ਚਿਰ ਉਹ ਮੂਰਤੀ ਵਲ ਤਕਦਾ ਰਿਹਾ-ਇਕ ਟਕੇ ਬਗ਼ੈਰ ਅੱਖ ਝਮਕੇ। ਉਸ ਦੀਆਂ ਅੱਖਾਂ ਲਾਲ ਬਿੰਬ ਹੋ ਗਈਆਂ ਜਿਵੇਂ ਉਨ੍ਹਾਂ ਵਿੱਚੋਂ ਚੰਗਿਆੜੀਆਂ ਨਿਕਲ ਰਹੀਆਂ ਹੋਣ। ਉਸ ਦੇ ਮੱਥੇ ਤੇ ਨਾੜਾਂ ਉਭਰ ਆਈਆਂ। ਦੰਦ ਕਰੀਚਦਿਆਂ ਉਹ ਮੂਰਤੀ ਵਲ ਵਧਿਆ।
‘ਰਮੇਸ਼ !’ ਕਿਸੇ ਪਿਛੋਂ ਦੀ ਉਸ ਨੂੰ ਹਲੂਣਿਆ।
ਰਮੇਸ਼ ਦੀਆਂ ਮੁੱਠ ਢਿੱਲੀਆਂ ਹੋ ਗਈਆਂ। ਉਸ ਨੇ ਹੱਥ ਵਿੱਚ ਫੜੇ ਲਫ਼ਾਫ਼ੇ ਵਲ ਵੇਖਿਆ। ਦੋ, ਚਾਰ, ਅੱਠ ਤੇ ਕਿੰਨੇ ਹੀ ਨਿੱਕੇ ਨਿੱਕੇ ਟੁਕੜੇ ਕਮਰੇ ਵਿਚ ਖਿਲਰ ਗਏ।
੭੮
ਚੰਗਿਆੜੀਆਂ