ਪੰਨਾ:ਦੀਵਾ ਬਲਦਾ ਰਿਹਾ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੰਗਦਾਰ ਧਾਗੇ



..........ਤੇ ਅੱਜ ਫੇਰ ਸਰਦਾਰ ਸਾਹਿਬ ਦੀ ਚਿੱਠੀ ਵੇਖ ਕੇ ਮੇਰੇ ਦਿਲ ਦੇ ਜ਼ਖ਼ਮ ਹਰੇ ਹੋ ਗਏ। ਉਹ ਬੀਤ ਚੁਕੀਆਂ ਘਟਨਾਵਾਂ ਫਿਲਮ ਦੀ ਰੀਲ ਵਾਂਗ ਮੇਰੀਆਂ ਅੱਖਾਂ ਅਗੋਂ ਦੀ ਲੰਘ ਗਈਆਂ। ਪਮੀਲਾ ਦੇ ਆਖੇ ਹੋਏ ਉਹ ਲਫ਼ਜ਼ ਮੇਰੇ ਕੰਨਾਂ ਵਿਚ ਗੂੰਜਣ ਲਗ ਪਏ, ‘ਕੀ ਤੁਹਾਡੇ ਖ਼ਿਆਲ ਵਿਚ ਰਖੜੀ ਬੰਨ੍ਹਣ ਦਾ ਹੱਕ ਕੇਵਲ ਇਕ ਭੈਣ ਨੂੰ ਹੀ ਹੁੰਦਾ ਹੈ ? ਪਤਾ ਜੇ ਰਖੜੀ ਦਾ ਮਤਲਬ ਕੀ ਹੁੰਦਾ ਹੈ ?--ਰਖਸ਼ਾ ਬੰਧਨ-ਕਿਸੇ ਨੂੰ ਰਖ ਬੰਨ੍ਹਣੀ, ਊਸ ਦੀ ਖ਼ੈਰ ਮੰਗਣੀ ਤੋਂ ਇਸ ਦੇ ਬਦਲੇ ਵਿਚ ਉਹ ਉਸ ਦੀ ਰਖਿਆ ਕਰਨ ਦਾ ਪ੍ਰਣ ਲੈਂਦਾ ਹੈ। ਕੀ ਕੋਈ ਐਸੀ ਤੀਵੀਂ ਹੈ ਜੋ ਪਤੀ ਦੀ ਖ਼ੈਰ ਨਹੀਂ ਮੰਗਦੀ ਜਾਂ ਕੋਈ ਇਹੋ ਜਿਹਾ ਮਰਦ ਜੋ ਆਪਣੀ ਤੀਵੀਂ ਦੀ ਰਖਿਆ ਕਰਨਾ

ਦੀਵਾ ਬਲਦਾ ਰਿਹਾ

੭੯