ਪੰਨਾ:ਦੀਵਾ ਬਲਦਾ ਰਿਹਾ.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਲਓ ਕਿ ਦਿਨੋ ਦਿਨ ਪੰਜਾਬੀ ਕਹਾਣੀ ਵਿਚ ਕਵਿਤਾ ਵਰਗੀ ਸੂਖਮਤਾ ਆ ਰਹੀ ਹੈ। ਜਿਥੇ ਕਵਿਤਾ ਵਿਚ ਸਥੂਲ ਪਦਾਰਥਵਾਦ ਦੀ ਰੜਕੇ ਆ ਰਹੀ ਹੈ ਤੇ ਵਾਰਤਕ ਪਰਭਾਵ ਲੈ ਰਹੀ ਹੈ, ਓਥੇ ਕਹਾਣੀ ਵਿਚ ਅਨੋਖੀ ਕਾਵਿਕਤਾ ਆ ਰਹੀ ਹੈ। ਭਾਵਾਂ ਨੂੰ ਹਲੂਣਾ ਦੇਣ ਦੀ ਸ਼ਕਤੀ ਆ ਰਹੀ ਹੈ। ਪਾਤਰਾਂ ਦਾ ਅੰਦਰ ਰੂਪਮਾਨ ਕਰਨ ਦੀ ਜੁਗਤੀ ਆ ਰਹੀ ਹੈ।

ਨਵੇਂ ਅੰਦਾਜ਼ਾਂ ਨਾਲ ਨਵੇਂ ਵਿਚਾਰ ਉਘਾੜੇ ਜਾ ਰਹੇ ਹਨ, ਇਸ ਲਈ ਨਵੇਂ ਨਵੇਂ ਕਹਾਣੀ-ਢਾਂਚੇ ਉਪਜ ਰਹੇ ਹਨ। ਬਹੁ-ਪੱਖੀ ਰੂਪਾਂ ਵਿਚ ਵੀ ਇਕ ਸਾਂਝ ਜ਼ਰੂਰ ਹੈ ਕਿ ਅਜ ਦੀ ਕਹਾਣੀ ਨੇ ਭਰੀ ਹੋਈ ਬੰਦੂਕ ਵਾਂਗ, ਭਰੀ ਹੋਈ ਘਟਾ ਵਾਂਗ, ਚਾਬੀ ਦਿਤੇ ਖਿਲੌਣੇ ਵਾਂਗ, ਅਕਾਸ਼ ਚੜੀ ਹਵਾਈ ਵਾਂਗ, ਪੇਚੇ ਲੜੀ ਗੱਡੀ ਵਾਂਗ, ਦੋ ਅਨ ਸਮਾਨਾਂਤਰ ਲਕੀਰਾਂ ਵਾਂਗ ਚਲਣਾ, ਵਸਣਾ, ਤੁਰਨਾ, ਡਿਗਣਾ, ਟੁਟਣਾ, ਮਿਲਣਾ ਹੁੰਦਾ ਹੈ। ਇਹ ਚਲਣਾ, ਵਸਣਾ, ਤੁਰਨਾ, ਡਿਗਣਾ, ਟੁਟਣਾ, ਮਿਲਣਾ ਭਾਵੇਂ ਸਪਸ਼ਟ ਹੋਵੇ ਤੇ ਭਾਵੇਂ ਇਨ੍ਹਾਂ ਦਾ ਨਿਰਾ ਇਸ਼ਾਰਾ ਹੀ ਹੋਵੇ, ਪਰ ਇਹੋ ਕਰਮ ਹੀ ਇਨ੍ਹਾਂ ਦਾ ਜੀਵਨ ਹੈ ਤੇ ਕਹਾਣੀ ਦੀ ਰੂਹ ਹੈ। ਅਜ ਦੀ ਕਹਾਣੀ ਅਤ ਦੀ ਯਥਾਰਥਵਾਦੀ ਹੁੰਦੀ ਹੋਈ ਵੀ ਕਲਪਤ ਯਥਾਰਥਵਾਦੀ ਪਲੇਟ ਵਿਚ ਵਿਚਰਦੀ ਹੈ। ਅਭਿਆਸੀ ਤੇ ਜੀਵਨ-ਮਈ ਯਥਾਰਥਵਾਦੀ ਸਥਿਤੀ ਵਿਚ ਨਹੀਂ ਜੀ ਰਹੀ ਹੁੰਦੀ। ਕਿਉਂਕਿ ਇਕ ਵਿਅਕਤੀ ਨੂੰ, ਜਿਸ ਦਾ ਸੋਚਣਾ, ਵਿਚਰਨਾ ਤੇ ਜੀਵਨ ਘੋਲ ਯਥਾਰਥੀ ਢੰਗ ਨਾਲ ਵਿਖਾਣਾ ਹੁੰਦਾ ਹੈ ਉਸ ਸਥਿਤੀ ਵਿਚ ਖੜਾ ਕੀਤਾ ਜਾਂਦਾ ਹੈ, ਜਿਸ ਉਤੇ ਬਾਕੀ ਪਰਕਿਰਤਕ ਸ਼ਕਤੀਆਂ ਦੇ ਅਸਰ ਦਾ