ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/80

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਨਾ ਚਾਹੁੰਦਾ ਹੋਵੇ ?’

ਅੱਜ ਤੋਂ ਕੋਈ ਤਿੰਨ ਕੁ ਸਾਲ ਪਹਿਲੇ ਸ਼ੋਲਾ ਪੁਰ ਵਿਚ ਸਰਦ ਹੋਰਾਂ ਨਾਲ ਮੇਰੀ ਮੁਲਾਕਾਤ ਹੋਈ ਸੀ। ਸਰਦਾਰ ਜੀ ਈ. ਐਮ. ਬੀ ਵਿਚ ਕੈਪਟਨ ਸਨ ਤੇ ਉਸ ਸਮੇਂ ੬੩੨ ਵਰਕਸ਼ਾਪ ਵਿਚ ਲਗੇ ਹੋਏ ਸਨ। ਉਹ ਵਰਕਸ਼ਾਪ ਓਦੋਂ ਸਾਡੀ ਕੰਪਨੀ ਨਾਲ attached ਸੀ ਤੇ ਮੈਂ ਕਮਿਸ਼ਨ ਲੈ ਕੇ ੬੧੮ ਕੰਪਨੀ ਏ. ਐਸ. ਸੀ. ਵਿੱਚ ਲੈਫ਼ਟੀਨੈਂਟ ਦੇ ਅਹੁਦੇ ਤੇ ਲੱਗਾ ਸੀ। ਸਰਦਾਰ ਹੋਰੀਂ ਬਹੁਤ ਸਾਦੇ ਤੇ ਮਿਲਾਪੜੇ ਸੁਭਾ ਦੇ ਮਾਲਕ ਸਨ। ਉਹਨਾਂ ਦਾ ਹਸੂੰ ਹਸੂੰ ਕਰਦਾ ਚਿਹਰਾ ਵੇਖਦਿਆਂ ਹੀ ਮੇਰੀਆਂ ਗ਼ਮੀਆਂ ਦੂਰ ਨੀਲ ਗਗਨ ਵਿਚ ਉਡਾਰੀਆਂ ਮਾਰ ਜਾਂਦੀਆਂ। ਉਹ ਸਾਡੀ ਪਹਿਲੀ ਮੁਲਾਕਾਤ ਸੀ। ਉਸ ਮਿਲਣੀ ਤੋਂ ਜਲਦੀ ਹੀ ਪਿਛੋਂ ਸਾਨੂੰ ਵਿਛੜਨਾ ਪਿਆ ਓਦੋਂ ਸਾਨੂੰ ਫੇਰ ਮਿਲਣ ਦੀ ਉੱਕੀ ਆਸ ਨਹੀਂ ਸੀ ਕਿਉਂਕਿ ਅਸੀਂ ਉਥੇ ਜਾ ਰਹੇ ਸਾਂ, ਜਿਥੋਂ ਸਾਨੂੰ ਯਕੀਨ ਨਹੀਂ ਸੀ ਕਿ ਅਸੀਂ ਜੀਊਂਦੇ ਮੁੜ ਆਵਾਂਗੇ ਸਾਡੇ ਦਿਲਾਂ ਵਿਚ ਦੇਸ਼ ਖ਼ਾਤਰ ਮਰ ਮਿਟਣ ਦੀ ਖਾਹਿਸ਼ ਸੀ। ਸਾਡੇ ਡੌਲੇ ਲਹੂ ਨਾਲ ਫਰਕ ਰਹੇ ਸਨ।

ਅਸੀਂ ਹੈਦਰਾਬਾਦ ਭੇਜੇ ਗਏ, ਵੱਖੋ ਵੱਖ ਰਸਤਿਆਂ ਰਾਹੀਂ, ਪਰ ਸਾਡੇ ਚੰਗੇ ਭਾਗ ਸਨ ਕਿ ਸਾਡੀ ਭਾਰਤੀ ਫੌਜ ਨੇ ਹੈਦਰਾਬਾਦ ਦਾ ਮੋਰਚਾ ਤਿੰਨਾਂ ਦਿਨਾਂ ਵਿਚ ਹੀ ਜਿੱਤ ਲਿਆ। ਕੁਝ ਕੁ ਦਿਨ ਉਥੇ ਇੰਤਜ਼ਾਮ ਲਈ ਰੁਕਣਾ ਪਿਆ ਤੇ ਪੂਰੇ ਇਕ ਹਫ਼ਤੇ ਮਗਰੋਂ ਮੈਂ ਸ਼ੋਲਾ ਪੁਰ ਮੁੜ ਆਇਆ। ਦਿਲ ਵਿਚ ਸਰਦਾਰ ਜੀ ਨੂੰ ਮਿਲਣ ਦੀ ਬੜੀ ਤਾਂਘ ਸੀ, ਕਿਉਂਕਿ ਉਹਨਾਂ ਦੀ ਉਹ ਮਿਲਣੀ ਮੇਰੇ ਉਪਰ ਬਹੁਤ ਅਸਰ ਕਰ ਚੁਕੀ ਸੀ। ਉਹਨਾਂ ਦੀ ਮਿਠੀ ਜਹੀ ਯਾਦ ਮੇਰੀ ਦਿਲ

੮੦

ਰੰਗਦਾਰ ਧਾਗੇ