ਮੈਂ ਜਦੋਂ ਸਰਦਾਰ ਹੋਰਾਂ ਨੂੰ ਦਸ ਪਾਈ ਕਿ ਮੈਂ ਸਾਮ੍ਹਣੇ ਵਾਲੇ ਬੰਗਲੇ ਵਿਚ ਆ ਗਿਆ ਹਾਂ ਤਾਂ ਉਹ ਖੁਸ਼ੀ ਨਾਲ ਕਹਿਣ ਲੱਗੇ "ਭਾਪੇ! ਜੇ ਕੋਈ ਹੋਰ ਛੜਾ ਛੜਾਂਗ ਹੁੰਦਾ ਤਾਂ ਮੈਂ ਕਦੀ ਇਸ ਬੰਗਲੇ ਵਿਚ ਨਾ ਆਉਣ ਦੇਂਦਾ, ਪਰ ਤੇਰੇ ਨਾਲ ਗੁਜ਼ਾਰੇ ਸ਼ੋਲਾ ਪੁਰ ਦੇ ਤਿੰਨ ਦਿਨ ਯਾਦ ਹਨ। ਕੋਈ ਅਭਾਗਾ ਹੀ ਇਹੋ ਜਹੇ ਰੰਗੀਲੇ ਸਾਥ ਕਬੂਲਣ ਤੋਂ ਇਨਕਾਰੀ ਹੋ ਸਕਦਾ ਹੈ।" ਇਹ ‘ਭਾਪੇ’ ਸ਼ਬਦ ਸਰਦਾਰ ਹੋਰਾਂ ਦੇ ਮੂੰਹੋਂ ਬਹੁਤ ਹੀ ਢੁਕਦਾ ਸੀ। ਸ਼ੋਲਾ ਪੁਰ ਜਦੋਂ ਮੈਂ ਉਨ੍ਹਾਂ ਨੂੰ ਦਸਿਆ ਸੀ ਕਿ ਅਸੀਂ ਰਾਵਲ ਪਿੰਡੀ ਤੋਂ ਆਏ ਹਾਂ ਤਾਂ ਸਰਦਾਰ ਹੋਰੀ ਪੈਂਦਿਆਂ ਹੀ ਬੋਲ ਉਠੇ ਸਨ- "ਓ ਭਾਪੇ, ਫਿਰ ਤੂੰ ਤੇ ਅਸੀਂ ਨਾ ਵਤਨੀ ਹੋਇਆ ਨਾ...." ਤੇ ਇਹ ਵਤਨੀ ਹੋਣਾ ਵੀ ਸਾਡੇ ਸਾਂਝ ਵਧਣ ਦਾ ਇਕ ਕਾਰਨ ਸੀ।
ਕਾਫ਼ੀ ਨਾਂਹ ਨੁਕਰ ਕਰਨ ਤੇ ਵੀ ਉਸ ਰਾਤ ਮੈਨੂੰ ਸਰਦਾਰ ਹੋਰਾਂ ਦੀ ਮਹਿਮਾਨੀ ਕਬੂਲਣੀ ਪਈ। ਘਰ ਦੇ ਹੋਰ ਜੀਅ ਵੀ ਸਰਦਾਰ ਜੀ ਵਾਂਗ ਹੀ ਇਉਂ ਮਿਲਣ-ਸਾਰ ਤੇ ਮਿਠ-ਬੋਲੜੇ ਸਨ, ਜਿਵੇਂ ਉਹਨਾਂ ਦੀ ਜ਼ਬਾਨ ਵਿਚ ਸ਼ਹਿਦ ਭਰਿਆ ਹੋਇਆ ਹੋਵੇ।
ਖ਼ਾਸ ਕਰ ਕੇ ਸਰਦਾਰ ਜੀ ਦੀ ਉਹ ਲੜਕੀ, ਜਦੋਂ ਵੀ ਕੋਈ ਲਫ਼ਜ਼ ਬੋਲਦੀ, ਇੰਜ ਲਗਦਾ ਜਿਵੇਂ ਉਸ ਦੇ ਮੂੰਹੋਂ ਫੁਲ ਕਿਰ ਰਹੋ ਹੋਣ। ਜਿਸ ਵਕਤ ਉਹ ਹੱਸਦੀ ਤਾਂ ਉਸ ਦੀਆਂ ਗਲ੍ਹਾਂ ਵਿਚ ਟੋਏ ਪੈ ਜਾਂਦੇ, ਜਿਹੜੇ ਕਿ ਉਸ ਦੇ ਸੁਹੱਪਣ ਨੂੰ ਦੂਣਾ ਕਰ ਦਿੰਦੇ। ਰੋਟੀ ਖਾ ਚੁਕਣ ਮਗਰੋਂ ਮੈਂ ਆਪਣੇ ਬੰਗਲੇ ਵਾਪਸ ਚਲਿਆ ਗਿਆ।
ਸਰਦਾਰ ਜੀ ਦੇ ਘਰੋਂ ਮਿਲੀ ਮਮਤਾ ਤੇ ਪਿਆਰ ਦੇ ਆਸਰੇ ਮੇਰੀ ਜੀਵਨ-ਗੱਡੀ ਮਿੱਠੇ ਮਿੱਠੇ ਹੁਲਾਰਿਆਂ ਵਿਚ ਆਪਣੀ ਚਾਲੇ
੮੨
ਰੰਗਦਾਰ ਧਾਗੇ