ਪੰਨਾ:ਦੀਵਾ ਬਲਦਾ ਰਿਹਾ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੀ ਜਾ ਰਹੀ ਸੀ। ਦਿਨ ਬੀਤ ਰਹੇ ਸਨ-ਬੜੇ ਖੁਸ਼ੀ ਭਰੇ।

ਇਕ ਸ਼ਾਮ, ਜਦੋਂ ਮੈਂ ਡੀਊਟੀ ਤੋਂ ਵਾਪਸ ਆਇਆ, ਤਾਂ ਸਰਦਾਰ ਜੀ ਨੂੰ ਬਗ਼ੀਚੀ ਵਿਚ ਟਹਿਲਦਾ ਵੇਖ ਮੈਂ ਸਿੱਧਾ ਉਹਨਾਂ ਕੋਲ ਲਾ ਗਿਆ। ਕੁਝ ਦੇਰ ਇਧਰ ਉਧਰ ਦੀਆਂ ਗੱਲਾਂ ਕਰਨ ਤੋਂ ਬਾਅਦ, ਸਰਦਾਰ ਜੀ ਨੇ ਆਖਿਆ, “ਜੇ ਤੁਸੀਂ ਕੁਝ ਵਕਤ ਕੱਢ ਸਕੋ, ਤਾਂ ਪਮੀਲਾ ਨੂੰ ਇੰਗਲਿਸ਼ ਪੜਾ ਦਿਆ ਕਰੋ। ਐਤਕਾਂ ਇਸ ਨੇ ਐਫ. ਏ. ਇੰਗਲਿਸ਼ ਦਾ ਇਮਤਿਹਾਨ ਦੇਣਾ ਹੈ।’’ ਮੇਰੇ ਕੋਲ ਵੀ ਵਿਹਲੇ ਵਕਤ ਲਈ ਕੋਈ ਖ਼ਾਸ ਸ਼ੁਗਲ ਨਹੀਂ ਸੀ। ਨਾਲੇ ਮੈਂ ਸਰਦਾਰ ਹੋਰਾਂ ਨੂੰ ਕਿਵੇਂ ਨਾਂਹ ਕਰ ਸਕਦਾ ਸਾਂ ? ਸੁ ਮੀਲਾ ਨੂੰ ਸ਼ਾਮ ਵੇਲੇ ਇਕ ਘੰਟਾ ਮੈ ਪੜ੍ਹਾਉਂਦਾ।

ਪਮੀਲਾ ਜਿੱਨੀ ਸੁੰਦਰ ਸੀ, ਉਸ ਤੋਂ ਕਿਤੇ ਵਧੇਰੇ ਗੰਭੀਰਤਾ ਟਪਕਦੀ ਸੀ ਉਸ ਦੇ ਚਿਹਰੇ ਤੋਂ। ਉਹ ਪੜ੍ਹਾਈ ਬੜਾ ਦਿਲ ਲਾ ਕੇ ਕਰਿਆ ਕਰਦੀ। ਉਸ ਦੇ ਮਨ ਦੀ ਅਡੋਲਤਾ ਵੇਖ ਕੇ ਮੈਂ ਹਰਾਨ ਹੋ ਹੋ ਜਾਂਦਾ। ਕਈ ਵਾਰੀ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਮੇਰੀਆਂ ਅੱਖਾਂ ਉਸ ਦੇ ਚਿਹਰੇ ਤੇ ਗੱਡੀਆਂ ਜਾਂਦੀਆਂ। ਭਾਵੇਂ ਮੈਨੂੰ ਮਨੋਵਿਗਿਆਨ ਦਾ ਕਾਫ਼ੀ ਗਿਆਨ ਸੀ, ਫਿਰ ਵੀ ਉਸ ਦੇ ਚਿਹਰੇ ਤੋਂ ਮੈਂ ਉਸ ਦਾ ਦਿਲ ਨਾ ਪੜ੍ਹ ਸਕਿਆ। ‘ਕੀ ਮੇਰੇ ਸਾਥ ਨੇ ਉਸ ਦੇ ਜਵਾਨ ਦਿਲ ਉਪਰ ਕੋਈ ਅਸਰ ਨਹੀਂ ਕੀਤਾ ? ਇਹ ਵੀ ਮੇਰਾ ਦਿਲ ਨਹੀਂ ਸੀ ਮੰਨਦਾ।

ਸਮੇਂ ਦੀਆਂ ਸੂਈਆਂ ਭੌਂਦੀਆਂ ਗਈਆਂ। ਕੁਝ ਚਿਰ ਬਾਅਦ ਰਖੜੀ ਦਾ ਤਿਉਹਾਰ ਆਇਆ। ਮੈਂ ਸਵੇਰੇ ਨਹਾ ਧੋ ਕੇ ਅਜੇ ਬੈਠਾ ਹੀ ਸਾਂ ਕਿ ਪਮੀਲਾ ਇਕ ਹੱਥ ਵਿਚ ਮਠਿਆਈ ਦੀ ਪਲੇਟ ਤੇ

ਦੀਵਾ ਬਲਦਾ ਰਿਹਾ

੮੩