ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਲਿਆਵੇ ਤਾਂ।"

"ਮੈਂ ਨਹੀਂ ਸਮਝੀ, ਪੁੱਤਰ ! ਪਮੀਲਾ ਅੱਜ ਬੜੀ ਖੁਸ਼ ਸੀ। ਅੱਜ ਤੁਹਾਡੀ ਹੋਂਦ ਨੇ ਇਸ ਨੂੰ ਭਰਾ ਦੀ ਅਣਹੋਂਦ ਭੁਲਾ ਦਿੱਤੀ ਸੀ। ਇਹ ਤੁਹਾਨੂੰ ਵੀਰ ਸਮਝ ਕੇ ਰਖੜੀ ਬੰਨ੍ਹਣਾ ਚਾਹੁੰਦੀ ਸੀ, ਪਰ ਤੁਹਾਡੀ ਮਰਜ਼ੀ , ਜੇ ਤੁਸੀਂ ਉਸ ਦੇ ਦਾਈਏ ਨੂੰ ਨਹੀਂ ਕਬੂਲਦੇ। ਸਾਡਾ ਜ਼ੋਰ ਥੋੜ੍ਹਾ ਏ" ਕਹਿੰਦਿਆਂ ਕਹਿੰਦਿਆਂ ਉਨ੍ਹਾਂ ਦਾ ਗਲਾ ਭਰ ਆਇਆ।

ਮੇਰੇ ਕੋਲੋਂ ਬਜ਼ੁਰਗ ਅੱਖਾਂ ਦੀ ਨਿਰਾਸ਼ਾ ਨਾ ਵੇਖੀ ਗਈ। ਮੇਰਾ ਦਿਲ ਕੀਤਾ ਕਿ ਉਨ੍ਹਾਂ ਦੀ ਪਰਸੰਨਤਾ ਜਿਤਣ ਲਈ ਆਪਣਾ ਦਿਲ ਕੱਢ ਕੇ ਉਨ੍ਹਾਂ ਦੇ ਪੈਰਾਂ ਹੇਠ ਵਿਛਾ ਦੇਵਾਂ ਤੇ ਮੈਂ ਝੱਟ ਬਾਂਹ ਅਗੇ ਕਰ ਦਿੱਤੀ। ਪਮੀਲਾ ਦੀਆਂ ਅੱਖਾਂ ਖੁਸ਼ੀ ਨਾਲ ਚਮਕ ਉਠੀਆਂ। ਰਵਾਂਹ ਦੀਆਂ ਫਲੀਆਂ ਵਰਗੀਆਂ ਨਾਜ਼ਕ ਉਂਗਲੀਆਂ ਨੇ ਮੇਰੀ ਵੀਣੀ ਦੁਆਲੇ ਰਖੜੀ ਬੰਨ੍ਹ ਦਿੱਤੀ ਤੇ ਮਠਿਆਈ ਦੀ ਪਲੇਟ ਅਗੇ ਕਰ ਦਿੱਤੀ। ਮੈਂ ਦਸਾਂ ਦਾ ਨੋਟ ਉਸ ਨੂੰ ਦਿੱਤਾ।

ਤੇ ਫੇਰ ਇਕ ਦਿਨ ਜਦੋਂ ਮੈਂ ਕੰਮ ਤੋਂ ਆ ਰਿਹਾ ਸਾਂ ਤਾਂ ਅਰਦਲੀ ਕੋਲੋਂ ਰਾਹ ਵਿਚ ਹੀ ਮੈਨੂੰ ਪਤਾ ਲਗਾ ਕਿ ਮੇਰੇ ਚਾਚਾ ਜੀ ਆਏ ਹੋਏ ਹਨ। ਜਦੋਂ ਮੈਂ ਘਰ ਆਇਆ ਤਾਂ ਚਾਚਾ ਜੀ ਸਰਦਾਰ ਜੀ ਨਾਲ ਬੜੀਆਂ ਗੂਹੜੀਆਂ ਤੇ ਨਿੱਘੀਆਂ ਨਿੱਘੀਆਂ ਗੱਲਾਂ ਕਰ ਰਹੇ ਸਨ ਜਿਸ ਤਰ੍ਹਾਂ ਕਿ ਉਹ ਕਾਫ਼ੀ ਚਿਰ ਦੇ ਵਾਕਫ਼ ਹੋਣ।

ਮੈਂ ਇਸ ਮੁਲਾਕਾਤ ਨੂੰ ਸਰਦਾਰ ਜੀ ਦੀ ਮਿਲਣ-ਸਾਰ ਤਬੀਅਤ ਤੇ ਚਾਚਾ ਜੀ ਦਾ ਖੁਲ੍ਹ-ਦਿਲਾ ਸੁਭਾ ਹੀ ਸਮਝਿਆ, ਅਰ ਮੇਰੀ ਹਰਾਨੀ ਹਦੋਂ ਟਪ ਗਈ ਇਹ ਵੇਖ ਕੇ ਕਿ ਮੈਨੂੰ ਵੇਖਦਿਆਂ ਹੀ ਚਾਚਾ ਜੀ ਤੋਂ

ਦੀਵਾ ਬਲਦਾ ਰਿਹਾ

੮੫