ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜੀਆਂ ਮੈਨੂੰ ਵੇਖਦਿਆਂ ਹੀ ਖੁਸ਼ੀ ਨਾਲ ਭਰ ਜਾਂਦੀਆਂ ਸਨ, ਅੱਜ ਸ਼ਰਮ ਨਾਲ ਝੁਕ ਗਈਆਂ।

ਮੈਂ ਅਣਜਾਣ ਬਣਦਿਆਂ ਪੁਛਿਆ, "ਕਿਉਂ ਪਮੀਲਾ ਭੈਣ ! ਕੀ ਗੱਲ ਹੈ ?" ਉਸ ਉਪਰ ਤਕਿਆ ਇਹ ਜਾਚਣ ਲਈ ਕਿ ਕੀ ਮੈਂ ਇਸ ਨਵੇਂ ਭੇਤ ਤੋਂ ਅਜੇ ਵੀ ਅਣਜਾਣ ਹਾਂ?" ਮੈਂ ਝਟ ਹੀ ਬੋਲ ਪਿਆ-

"ਪਮੀਲਾ ! ਵੇਖ, ਤੁਸੀਂ ਕੁੜੀਆਂ ਵੀ ਪਤਾ ਨਹੀਂ ਕਿਉਂ ਗਿਰਗਟ ਵਾਂਗ ਮਿੰਟ ਮਿੰਟ ਮਗਰੋਂ ਰੰਗ ਬਦਲ ਜਾਂਦੀਆਂ ਹੋ ? ਕੀ ਤੈਨੂੰ ਉਹ ਪਵਿੱਤਰ ਰਿਸ਼ਤਾ ਭੁੱਲ ਗਿਆ ਹੈ, ਕੁਝ ਦਿਨ ਹੋਏ ਜਿਸ ਦੀ ਤੂੰ ਨੀਂਹ ਰਖੀ ਸੀ ?" ਮੇਰਾ ਇਸ਼ਾਰਾ ਰਖੜੀ ਵਲ ਸੀ।

"ਪਰ ਕੀ ਰਖੜੀ ਬੰਨ੍ਹਣ ਨਾਲ ਕੋਈ ਨਵਾਂ ਰਿਸ਼ਤਾ ਪੈਦਾ ਹੋ ਜਾਂਦਾ ਹੈ ?" ਉਦਾਸੀ ਡੁਲ੍ਹ ਡੁਲ੍ਹ ਪੈ ਰਹੀ ਸੀ ਪਮੀਲਾ ਦੇ ਲਫ਼ਜ਼ਾਂ ਵਿਚੋਂ।

"ਹੋਰ ਨਹੀਂ ਤੇ ?"

“ਕੀ ਤੁਹਾਡੇ ਖ਼ਿਆਲ ਵਿਚ ਰਖੜੀ ਬੰਨ੍ਹਣ ਦਾ ਹੱਕ ਕੇਵਲ ਇਕ ਭੈਣ ਨੂੰ ਹੀ ਹੁੰਦਾ ਹੈ ? ਪਤਾ ਜੇ ਰਖੜੀ ਦਾ ਮਤਲਬ ਕੀ ਹੁੰਦਾ ਹੈ ? ਰਖਸ਼ਾ ਬੰਧਨ-ਕਿਸੇ ਨੂੰ ਰਖ ਬੰਨ੍ਹਣੀ, ਉਸ ਦੀ ਖ਼ੈਰ ਮੰਗਣੀ ਇਸ ਦੇ ਬਦਲੇ ਵਿਚ ਉਹ ਉਸ ਦੀ ਰਖਿਆ ਕਰਨ ਦਾ ਪ੍ਰਣ ਲੈਂਦਾ ਹੈ। ਕੀ ਕੋਈ ਐਸੀ ਤੀਵੀਂ ਹੈ ਜੋ ਪਤੀ ਦੀ ਖ਼ੈਰ ਨਹੀਂ ਮੰਗਦੀ; ਜਾਂ ਕੋਈ ਇਹੋ ਜਿਹਾ ਮਰਦ ਜੋ ਆਪਣੀ ਤੀਵੀਂ ਦੀ ਰਖਿਆ ਕਰਨਾ ਨਾ ਚਾਹੁੰਦਾ ਹੋਵੇ ?" ਐਤਕੀਂ ਉਸ ਦੀ ਅਵਾਜ਼ ਉੱਚੀ ਤੇ ਕੁਝ ਤਲਖ਼ ਜਹੀ ਸੀ।

ਦੀਵਾ ਬਲਦਾ ਰਿਹਾ

੮੭