ਪੰਨਾ:ਦੀਵਾ ਬਲਦਾ ਰਿਹਾ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ


ਅਭਾਵ ਹੁੰਦਾ ਹੈ । ਜਾਂ ਇਓਂ ਕਹਿ ਲਓ ਕਿ ਇਹ ਉਸੇ ਤਰ੍ਹਾਂ ਦਾ ਕਰਮ ਹੁੰਦਾ ਹੈ, ਜਿਵੇਂ ਕਿਸੇ ਬਰੀਕ ਚੀਜ਼ ਨੂੰ ਚੁੱਕ ਕੇ ਕਿਸੇ ਖ਼ਾਸ ਢੰਗ ਨਾਲ ਵਡ-ਦਰਸ਼ੀ ਸ਼ੀਸ਼ੇ ਹੇਠਾਂ ਰਖਿਆ ਜਾਵੇ ।
ਸੋ ਪੰਜਾਬੀ ਕਹਾਣੀ ਵਿਚ ਬੜੇ ਨਵੇਂ ਨਵੇਂ ਪਰਯੋਗ ਹੋ ਰਹੇ ਹਨ। ਪੰਜਾਬੀ ਕਹਾਣੀ ਬਹੁਤ ਉਪਜ ਰਹੀ ਹੈ ਤੇ ਕਿਤੇ ਕਿਤੇ ਕਾਫ਼ੀ ਚੰਗੇ ਸਿਖ਼ਰ ਵੀ ਛੋਂਹਦੀ ਹੈ । ਉਂਜ ਆਮ ਕਹਾਣੀ ਕਾਹਲੇ, ਅਧੂਰੇ, ਅਨ-ਅਭਿਆਸੀ ਤੇ ਸਿਧਾਂਤੀ ਮਨ ਦੀ ਉਪਜ ਪਰਤੀਤ ਹੁੰਦੀ ਹੈ।
ਅਵਤਾਰ ਸਿੰਘ ਦੀਪਕ, ਜੋ ਇਕ ਹੋਣਹਾਰ ਲਿਖਾਰੀ ਹੈ, ਆਪਣਾ ਪਹਿਲਾ ਕਹਾਣੀ-ਸੰਗਰਹਿ ਦੀਵਾ ਬਲਦਾ ਰਿਹਾ ਪੇਸ਼ ਕਰ ਰਿਹਾ ਹੈ ।
ਇਸ ਵਿਚ ਬਾਰਾਂ ਕਹਾਣੀਆਂ ਹਨ, ਜਿਨਾਂ ਦਾ ਵਿਸ਼ਾ ਵੱਖ ਵੱਖ ਹੈ । ਅਵਤਾਰ ਸਿੰਘ ਦੀਪਕ ਵਿਚ ਉਹ ਸੂਝ, ਉਹ ਤੀਖਣਤਾ, ਉਹ ਦ੍ਰਿਸ਼ਟੀ, ਉਹ ਕਲਪਣਾ ਨਵੀਂ ਮੀਟ ਵਾਂਗ ਰੁਮਕ ਰਹੀ ਹੈ, ਜੋ ਇਕ ਚੰਗੇ ਕਹਾਣੀਕਾਰ ਲਈ ਅਤੀ ਲੋੜੀਦੀ ਹੈ । ਉਸ ਨੂੰ ਪਤਾ ਹੈ ਕਿ ਬੱਚੇ ਪਿਆਰ ਦੇ ਭੁੱਖੇ ਹੁੰਦੇ ਹਨ, ਪਬਲਿਸ਼ਰ ਕਿਵੇਂ ਖੂਨ ਪੀਂਦੇ ਹਨ, ਗਰੀਬ ਰਿਕਸ਼ਾ ਵਾਲਿਆਂ ਦੇ ਆਪਣੇ ਤੇ ਉਨਾਂ ਦੇ ਬੱਚਿਆਂ ਦੇ ਅਰਮਾਨ ਕਿਵੇਂ ਦੁਖਾਂਤ ਬਣਦੇ ਹਨ, ਕਿਵੇਂ ਭਾਵੀ ਕਈਆਂ ਮਾਵਾਂ ਦੇ ਸੁਪਨੇ ਪੂਰੇ ਨਹੀਂ ਹੋਣ ਦਿੰਦੀ, ਕਿਵੇਂ ਬੱਚੇ ਦੀ ਮੌਤ ਇਕ ਮੁਟਿਆਰ ਨੂੰ ਪਾਗਲ ਬਣਾ ਦਿੰਦੀ ਹੈ, ਕਿਵੇਂ ਪਰਦੇਸੀ ਲਾਰਾ ਲਾ ਅਗਲੀ ਦਾ ਰੂਪ ਮਾਣ ਲੈਂਦੇ ਹਨ ਤੇ ਅਬਲਾ ਇਕ ਝਟਕੇ ਨਾਲ ਪਾਗ਼ਲ ਹੋ ਜਾਂਦੀ ਹੈ, ਕਿਵੇਂ ਮੁਟਿਆਰ ਵਿਚ ਅੱਤ ਦੀ ਕੁਰਬਾਨੀ ਤੇ ਅਟੁੱਟ ਆਸ ਹੁੰਦੀ ਹੈ, ਕਿਵੇਂ ਨੌਜੁਆਨ ਆਪਣੀਆਂ ਪਿਆਰ-ਰੁਚੀਆਂ ਤ੍ਰਿਪਤ ਨਾ ਹੁੰਦੀਆਂ ਵੇਖ