ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/90

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹੈ ? ਪਰਮਾਤਮਾ ਦਾ ਹੁਕਮ ਅਟੱਲ ਹੈ। ਉਸ ਦੇ ਭਾਣੇ ਅਗੇ ਨਿਉਣਾ ਹੀ ਪੈਂਦਾ ਹੈ।

ਭਾਵੇਂ ਚੀਜ਼ ਤਾਂ ਉਸੇ ਦੀ ਹੀ ਸੀ, ਪਰ ਉਸ ਥੋੜ੍ਹ-ਦਿਲੇ ਨੇ ਤੁਹਾਥੋਂ ਵਾਪਸ ਲੈਣ ਵਿਚ ਬੜੀ ਕਾਹਲੀ ਕੀਤੀ ਹੈ। ਖ਼ੈਰ.....ਉਸ ਦੀ ਯਾਦ ਦੀਆਂ ਚੀਸਾਂ ਵਿਚ ਆਪਣਾ ਆਪ ਨਾ ਗਾਲ ਲੈਣਾ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ। ਪਮੀਲਾ ਅਤੇ ਮਾਤਾ ਜੀ ਵਲੋਂ ਅਫ਼ਸੋਸ ਪੁੱਜੇ।

ਪਮੀਲਾ ਤੁਹਾਨੂੰ ਬਹੁਤ ਯਾਦ ਕਰਦੀ ਹੈ। ਉਸ ਲੜਕੀ ਨੇ ਤਾਂ ਆਪਣਾ ਆਪ ਹੀ ਗੁਆ ਲਿਆ ਹੈ ਤੁਹਾਡੀ ਯਾਦ ਵਿਚ ਪਾਗਲ ਹੋ ਕੇ। ਕੇਵਲ ਤੁਹਾਡੇ ਨਾਲ ਹੀ ਸ਼ਾਦੀ ਕਰਾਉਣ ਲਈ ਉਹ ਰਜ਼ਾਮੰਦ ਹੋਈ ਸੀ। ਇਸ ਤੋਂ ਮਗਰੋਂ ਅਸਾਂ ਕਈਆਂ ਬਾਰੇ ਪੁਛ ਵੇਖਿਆ ਹੈ, ਪਰ ਹਮੇਸ਼ਾਂ ਉਸ ਦੇ ਮੂੰਹ ਵਿਚ "ਨੰਨਾ" ਹੀ ਹੁੰਦਾ ਹੈ। ਅਜ ਕੱਲ ਵਕਤ ਟਪਾਉਣ ਖ਼ਾਤਰ ਉਹ ਖ਼ਾਲਸਾ ਗਰਲਜ਼ ਸਕੂਲ ਵਿਚ ਪੜ੍ਹਾਉਂਦੀ ਹੈ।

ਉਤਰ ਦਾ ਤਾਂਘੀ,

ਤੁਹਾਡਾ ਆਪਣਾ ਧਰਮ ਸਿੰਘ

ਚਿੱਠੀ ਪੜ੍ਹਦਿਆਂ ਹੀ ਮੈਨੂੰ ਪਮੀਲਾ ਦੀ ਤਿੰਨ ਸਾਲ ਪਹਿਲਾਂ ਦੀ ਬੰਨ੍ਹੀ ਹੋਈ ਰਖੜੀ ਯਾਦ ਆ ਗਈ ਹੈ। ਅੱਜ ਵੀ ਰਖੜੀ ਹੀ ਹੈ-ਤੀਜੀ ਰਖੜੀ ਉਸ ਤੋਂ ਬਾਅਦ। ਪਰ...........ਕਿੰਨਾ ਫ਼ਰਕ ਹੈ ਉਸ ਰਖੜੀ ਤੇ ਇਸ ਰਖੜੀ ਵਿਚ। ਉਸ ਰਖੜੀ ਤੇ ਮੇਰੇ ਅੰਦਰ ਨਵਾਂ ਉਮਾਹ ਪੈਦਾ ਹੋਇਆ ਸੀ..........ਤੇ ਇਸ ਰਖੜੀ ਤੇ ਮੇਰੀ...........। 'ਕੇਵਲ ਤੁਹਾਡੇ ਨਾਲ ਹੀ ਸ਼ਾਦੀ ਕਰਾਉਣ ਲਈ

੯੦

ਰੰਗਦਾਰ ਧਾਗੇ