ਪੰਨਾ:ਦੀਵਾ ਬਲਦਾ ਰਿਹਾ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਦੇ ਦੇਂਦਾ ਹੈ। ਸ਼ਾਂਤਾ ਵਰਗੀ ਅਮੀਰ ਮਾਪਿਆਂ ਦੀ ਸੰਤਾਨ ਤੋਂ ਅਜਿਹੇ ਹੌਸਲੇ ਦੀ ਆਸ ਨਹੀਂ ਸੀ ਕੀਤੀ ਜਾ ਸਕਦੀ। ਤਿੰਨ ਮਹੀਨਿਆਂ ਤੋਂ ਉਹ ਮਰਦਊ-ਪੁਣੇ ਨਾਲ ਸਤੀਸ਼ ਦੀ ਸੇਵਾ ਕਰ ਰਹੀ ਸੀ। ਕੋਈ ਉਸ ਦੀ ਵਡਿਆਈ ਕੀਤੇ ਬਗ਼ੈਰ ਨਹੀਂ ਸੀ ਰਹਿ ਸਕਦਾ। ਤਪਦਿਕ ਵਰਗਾ ਭਿਆਨਕ ਰੋਗ, ਗ਼ਰੀਬੀ ਅਤੇ ਆਮਦਨ ਦੇ ਸਾਰੇ ਵਸਲੇ ਬੰਦ ਹੋ ਜਾਣ ਤੇ ਵੀ ਸ਼ਾਂਤਾ ਨੇ ਹੌਸਲਾ ਨਹੀਂ ਸੀ ਹਾਰਿਆ। ਇਕ ਇਕ ਕਰ ਕੇ ਉਸ ਨੇ ਸਾਰਾ ਗਹਿਣਾ ਵੇਚ ਛਡਿਆ। ਉਸ ਦੇ ਮਿੱਠੇ ਸੁਭਾ ਅਤੇ ਸਿਆਣਪ ਦਾ ਸਦਕਾ ਉਸ ਨੂੰ ਗਲੀ ਵਿਚੋਂ ਦੋ ਤਿੰਨ ਟਿਊਸ਼ਨਾਂ ਵੀ ਮਿਲ ਗਈਆਂ। ਟਿਊਸ਼ਨਾਂ ਪੜ੍ਹਾਉਣ ਮਗਰੋਂ ਜਿੱਨਾ ਸਮਾਂ ਉਸ ਕੋਲ ਬਚਦਾ, ਉਹ ਰੋਗੀ ਦੀ ਸੇਵਾ ਵਿਚ ਲਾਉਂਦੀ, ਪਰ ਸਤੀਸ਼ ਨੂੰ ਕੋਈ ਅਰਾਮ ਨਾ ਆਇਆ।

ਸ਼ਾਂਤਾ ਨੇ ਫਿਰ ਅੱਖਾਂ ਮੀਟ ਲਈਆਂ।

'ਜਲੰਧਰ ਵਿਚ ਹੋ ਰਹੇ ਭਾਰਤ-ਪਾਕਿਸਤਾਨ ਹਾਕੀ ਮੈਚਾਂ ਦੇ ਕਾਰਨ ਵਾਘੇ ਦੇ ਪਾਰੋਂ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨ ਭਾਰਤ ਆਏ ਹੋਏ ਸਨ। ਹਿਰਸ ਦੀ ਅੱਗ ਛੇਤੀ ਕੀਤਿਆਂ ਠੰਢੀ ਨਹੀਂ ਪੈਂਦੀ। ਸ਼ਾਇਦ ਹੀ ਭਾਰਤ ਆਇਆ ਹੋਇਆ ਕੋਈ ਮੁਸਲਮਾਨ ਅਜਿਹਾ ਹੋਵੇ, ਜਿਹੜਾ ਆਪਣਾ ਮਕਾਨ ਵੇਖਣ ਨਾ ਗਿਆ ਹੋਵੇ। ਸ਼ਾਤਾ ਹੋਰਾਂ ਵੀ ਇਕ ਮੁਸਲਮਾਨ ਦਾ ਮਕਾਨ ਅਲਾਟ ਕਰਵਾਇਆ ਹੋਇਆ ਸੀ। ਉਨ੍ਹਾਂ ਦਾ ਮਕਾਨ-ਮਾਲਕ ਵੀ ਆਇਆ। ਸਜਣਾਂ ਮਿੱਤਰਾਂ ਦੀ ਤਰ੍ਹਾਂ ਉਹ ਇਕ ਦੂਜੇ ਨੂੰ ਮਿਲੇ। ਕਾਫ਼ੀ ਦੇਰ ਸਤੀਸ਼ ਤੇ ਉਸ ਵਿਚਾਲੇ ਗੱਲਾਂ ਹੁੰਦੀਆਂ ਰਹੀਆਂ। ਗੱਲਾਂ ਹੀ ਗੱਲਾਂ ਵਿਚ ਸ਼ਾਂਤ ਦੇ ਮੂੰਹੋਂ ਨਿਕਲ ਗਿਆ, "ਕੀ ਆਖੀਏ ਭਰਾ ਜੀ ! ਅਸੀਂ ਤਾਂ ਜਦੋਂ

ਦੀਵਾ ਬਲਦਾ ਰਿਹਾ

੯੫