ਪੰਨਾ:ਦੀਵਾ ਬਲਦਾ ਰਿਹਾ.pdf/97

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹਾਂ ? ਉਹ ਟਿਕ ਗਏ ਨੇ। ਮੈਨੂੰ ਵੀ ਸੌਂ ਜਾਣਾ ਚਾਹੀਦਾ ਹੈ ਦੋ ਘੜੀਆਂ।’ ਸ਼ਾਂਤਾ ਲੰਮੀ ਪੈ ਗਈ।

‘ਤੇਰ੍ਹਾਂ ਸਾਲਾਂ ਵਿਚ ਸਾਡੇ ਘਰ ਦੇ ਕਿਸੇ ਜੀਅ ਦਾ ਸਿਰ ਵੀ ਤੱਤਾ ਨਹੀਂ ਹੋਇਆ। ਅੱਜ ਵੀ ਵੀਰਵਾਰ ਹੈ। ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਵੀ ਅੱਜ ਰਾਤ.......’ ਤੇ ਫਿਰ ਉਹ ਉਠ ਬੈਠੀ। ‘ਇਸ ਮਕਾਨ ਦੇ ਪਿਛਲੇ ਕਮਰੇ ਵਿਚ ਹੀ ਉਨ੍ਹਾਂ ਦੀ ਕਬਰ ਹੈ।’ ਉਹ ਵਿਹੜੇ ਵਿਚ ਆ ਗਈ। ਬੱਤੀ ਜਗਾਈ। ਸਾਰਾ ਵਿਹੜਾ ਜਗ-ਮਗਾ ਉਠਿਆ।

ਉਸ ਦੀਆਂ ਨਜ਼ਰਾਂ ਰੰਗ-ਬਰੰਗੇ ਤਾਰਿਆਂ ਨਾਲ ਝਿਲਮਿਲਾ ਰਹੇ ਅਸਮਾਨ ਨਾਲ ਜਾ ਟਕਰਾਈਆਂ। ਕਿੰਨੀ ਦੇਰ ਉਹ ਉਧਰ ਹੀ ਤਕਦੀ ਰਹੀ। ਉਸ ਨੂੰ ਉਹ ਦਿਨ ਯਾਦ ਆਏ, ਜਦੋਂ ਉਹ ਤੇ ਸਤੀਸ਼ ਕਾਲਜ ਵਿਚ ਪੜ੍ਹਦੇ ਸਨ। ‘ਕਿੰਨੀ ਭਰਵੀਂ ਸਿਹਤ ਹੁੰਦੀ ਸੀ ਓਦੋਂ ਸਤੀਸ਼ ਦੀ।’ ਸਤੀਸ਼ ਵਲ ਪਹਿਲੀ ਵਾਰੀ ਉਸ ਦੀ ਹਮਦਰਦੀ ਓਦੋਂ ਜਾਗੀ ਸੀ, ਜਦੋਂ ਉਸ ਨੇ ਦੋ ਰੁਪਏ ਫ਼ਾਈਨ ਨਾ ਦੇ ਸਕਣ ਕਾਰਨ ਸਤੀਸ਼ ਨੂੰ ਕਲਰਕ ਦੇ ਅੱਗੇ ਸ਼ਰਮਿੰਦੇ ਹੁੰਦੇ ਵੇਖਿਆ ਸੀ। ਪਤਾ ਨਹੀਂ ਸਤੀਸ਼ ਦੀਆਂ ਅੱਖਾਂ ਵਿਚ ਕਿਹੜਾ ਜਾਦੂ ਸੀ, ਜਿਸ ਨੇ ਉਸ ਵਰਗੀ ਅੱਖੜ ਖਾਂਦ ਨੂੰ ਕੀਲ ਲਿਆ ਸੀ ? ਉਸੇ ਸ਼ਾਮ ਹੋਸਟਲ ਦੇ ਪਿਛਵਾੜੇ ਖੜੀ ਉਹ ਸਤੀਸ਼ ਨੂੰ ਕਹਿ ਰਹੀ ਸੀ,"ਕੀ ਹੋਇਆ, ਸਤੀਸ਼ ! ਪੈਸੇ ਵਰਤਣ ਲਈ ਹੀ ਤਾਂ ਹੁੰਦੇ ਨੇ। ਜੇ ਤੁਸੀਂ ਵਰਤ ਲਏ ਤਾਂ ਕੀ, ਮੈਂ ਵਰਤ ਲਏ ਤਾਂ ਕੀ ? ਮੇਰੇ ਕੋਲ ਲੋੜ ਤੋਂ ਵਧੇਰੇ ਪੈਸੇ ਹਨ।"

"ਊਫ਼, ਸ਼ਾਂਤਾ ! ਤੂੰ ਮੇਰੀਆਂ ਲੋੜਾਂ ਨੂੰ ਨਹੀਂ ਸਮਝ ਸਕਦੀ।" ਸਤੀਸ਼ ਨੇ ਇਕ ਕਸੀਸ ਵਟਦਿਆਂ ਕਿਹਾ ਸੀ। ਉਸ ਨੇ ਅੱਖਾਂ ਚੁੱਕ ਕੇ ਸਤੀਸ਼ ਵਲ ਵੇਖਿਆ ਤਾਂ ਸਤੀਸ਼ ਸਮਝ ਗਿਆ ਸੀ ਕਿ ਉਹ ਉਸ

ਦੀਵਾ ਬਲਦਾ ਰਿਹਾ
੯੭