ਦੀ ਜੀਵਨ-ਪੁਸਤਕ ਦੇ ਭੇਦ-ਭਰੇ ਪਤਰੇ ਪੜ੍ਹਨਾ ਚਾਹੁੰਦੀ ਹੈ। "ਸ਼ਾਂਤਾ, ਕਾਸ਼ ਕਿ ਤੇਰੀ ਦੁਨੀਆਂ ਆਲੀਸ਼ਾਨ ਕੋਠੀਆਂ ਤੇ ਬੰਗਲਿਆਂ ਤਕ ਹੀ ਸੀਮਤ ਨਾ ਹੁੰਦੀ ! ਤੇ ਸ਼ਹਿਰ ਦੇ ਇਕਲਵਾਂਜੇ ਗੰਦਗੀ ਦੇ ਢੇਰਾਂ ਤੋਂ ਜੂਠੇ ਡੂਨੇ ਚਟਦੇ, ਕੁਰਬਲ ਕੁਰਬਲ ਕਰਦੇ ਕੀੜੇ ਵੇਖੇ ਹੁੰਦੇ। ਪਿੰਡਾਂ ਦੇ ਕੰਮੀਆਂ ਦੀਆਂ ਝੁਗੀਆਂ ਅੰਦਰ ਝਾਤ ਪਾ ਕੇ ਆਪਣੀਆ ਅੱਖਾਂ ਵਿਚਲੇ ਇਸ ਸਖਣੇ-ਪਨ ਨੂੰ ਭਰਿਆ ਹੁੰਦਾ। ਜੇ ਦੇਸ਼ ਦੀ ਸੜਕਾਂ ਤੇ ਪੈਸੇ ਪੈਸੇ ਲਈ ਹੱਥ ਟੱਡੀ ਖੜੇ ਕਈ ਕਰੋੜ ਇਨਸਾਨਾਂ ਉੱਤੇ ਤੇਰੀ ਨਜ਼ਰ ਗਈ ਹੁੰਦੀ ਤਾਂ ਸ਼ਾਇਦ ਕਦੇ ਵੀ ਤੈਨੂੰ ਇਹ ਵੀ ਦੀ ਲੋੜ ਨਾ ਪਰਤੀਤ ਹੁੰਦੀ ਕਿ ਤੇਰੇ ਕੋਲ ਲੋੜ ਤੋਂ ਵਧੇਰੇ ਪੈਸੇ ਹਨ।"
ਉਹ ਨੀਵੀਆਂ ਨਜ਼ਰਾਂ ਸੁੱਟੀ ਸੁਣੀ ਗਈ ਸੀ। ਉਸ ਨੇ ਦੋ ਵਾਰੀ ਉਤਾਂਹ ਤਕਣ ਦਾ ਜਤਨ ਵੀ ਕੀਤਾ ਸੀ, ਪਰ ਦੀਆਂ ਨਜ਼ਰਾਂ ਸਤੀਸ਼ ਦੇ ਚਿਹਰੇ ਦੀ ਤਾਬ ਨਹੀਂ ਸਨ ਸਕੀਆਂ। “ਸ਼ਾਂਤਾ ! ਤੇਰੇ ਮੇਰੇ ਵਰਗੇ ਪੰਜ ਪ੍ਰਤੀ ਸੈਂਕੜਾ ਲੋਕਾ ਪੜ੍ਹ ਲਿਖ ਜਾਣ ਨਾਲ ਮੇਰਾ ਦੇਸ਼ ਸਭਿਅ ਨਹੀਂ ਬਣ ਸਕਦਾ। ਬੰਜਰ ਧਰਤੀ ਵਿਚ ਕੰਡਿਆਲੀਆਂ ਝਾੜੀਆਂ ਤਾਂ ਅਨੇਕਾਂ ਫੁਟ ਪੈਂਦੀਆਂ ਹਨ, ਪਰ ਉਥੇ ਕਿਸੇ ਨੇ ਕਣਕ ਦੇ ਬੂਟੇ ਨੂੰ ਆਪਣੇ ਆਪ ਪਰਫੁਲਤ ਹੁੰਦਿਆਂ ਨਹੀਂ ਵੇਖਿਆ। ਸ਼ਾਂਤਾ ! ਅਨਪੜ੍ਹ ਦਿਮਾਗ਼ ਇਸੇ ਬੰਜਰ ਧਰਤੀ ਦੀ ਨਿਆਈਂ ਹੈ। ਇੱਥੇ ਵਹਿਮਾਂ ਭਰਮਾਂ ਦੀਆਂ ਅਨੇਕਾਂ ਝਾੜੀਆਂ ਉਗੀਆਂ ਖੜੀਆਂ ਹਨ, ਪਰ ਸਭਿਅਤਾ ਜਾਂ ਕਲਚਰ ਨਾਂ ਦਾ ਕੋਈ ਬੀ ਵੀ ਇਥੇ ਜੜ੍ਹਾਂ ਨਹੀਂ ਪਕੜ ਸਕਿਆ। ਮੈਂ ਚਾਹੁੰਦਾ ਹਾਂ ਕਿ ਹਰ ਦੇਸ਼-ਵਾਸੀ ਦੇ ਦਿਮਾਗ਼ ਵਿਚੋਂ ਇਹ ਜਾਦੂ-ਟੂਣੇ, ਜਿੰਨਾਂ-ਭੂਤਾਂ ਅਤੇ ਪੀਰਾਂ-ਫ਼ਕੀਰਾਂ ਦੇ ਵਹਿਮਾਂ ਨੂੰ ਜੜ੍ਹੋਂ ਪੁਟ ਕੇ ਉਸ ਨੂੰ ਵਿਦਿਆ
੯੮
ਪੀਰ ਦੀ ਕਬਰ ਤੇ