ਪੰਨਾ:ਦੁਖੀ ਜਵਾਨੀਆਂ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੯-

ਜਵਾਨੀ

ਵਰਤੋ। ਜਵਾਨੀ ਦਾ ਇਹੋ ਲਾਹਿਆ ਹੈ। ਦਿਨ ਰਾਤ ਇਕ ਕਰਕੇ ਹਰੀ ਨਾਮ ਜਪਦੇ ਰਹੋ| ਚਲੋ ਬਈ ਉਪਦੇਸ਼ਕ ਦਾ ਵੀ ਕਹਿਆ ਮੰਨ ਲਈਏ, ਜਵਾਨੀ ਲਾ ਦਈਏ ਨਾਂਮ ਸਿੰਮ੍ਰਣ ਵਿਚ ਤੇ ਬੁਢੇਪੇ ਵੇਲੇ ਕੀ ਕਰੀਏ|ਖਾਈਏ ਬੁਢੇਪੇ ਵੇਲੇ, ਮੌਜਾਂ ਬੁਢੇਪੇ ਵੇਲੇ ਕਰੀਏ ਪਰ ਨਹੀਂ ਮੌਜਾਂ ਵੀ ਤਾਂ ਜਵਾਨੀ ਨੂੰ ਹੀ ਚਾਹੁੰਦੀਆਂ ਹਨ ਤੇ ਫੇਰ ਜਵਾਨੀ ਕੀ ਕਰੇ। ਇਕ ਜਵਾਨੀ ਵਿਚਾਰੀ ਅਤੇ ਕੰਮ ਨੇ ਢੇਰ.....!

ਕਾਮ ਮੋਹਤ ਹੈ ਤੇ ਜਵਾਨੀ ਤੇ, ਕੋਧ ਦਾ ਰਾਜ ਹੈ ਤੇ ਜਵਾਨੀ ਤੇ, ਲੋਭ ਦਾ ਜਾਲ ਪਿਆ ਹੈ ਤੇ ਜਵਾਨੀ ਤੇ, ਮੋਹ, ਦੀ ਖਿੱਚ ਹੈ ਤੇ ਜਵਾਨੀ ਨੂੰ, ਹੰਕਾਰ ਦੀ ਤੇਜ਼ੀ ਹੈ ਤੇ ਜਵਾਨੀ ਵਿਚ। ਐਨੇ ਡਾਕੂ-ਲੁਟੇਰੇ ਲਗੇ ਹੋਏ ਨੇ ਏਸੇ ਜਵਾਨੀ ਨੂੰ ਅਤੇ ਬਾਹਰੋਂ ਸੁੰਦਰਤਾ ਤੇ ਮੌਜਾਂ ਜਵਾਨੀ ਨਾਲ ਅੱਖ ਮਚੋਲੀ ਕਰਦੀਆਂ ਨੇ। ਕਮਾਈ ਕਹਿੰਦੀ ਹੈ 'ਹਾਂ ਜਵਾਨੀ ਮੈਨੂੰ ਤੇਰੇ ਹੀ ਬਲ ਤੇ ਭਰੋਸਾ ਹੈ, ਤੂੰਹੇ ਹੀ ਮੈਨੂੰ ਕਰ ਸਕਦੀ ਹੈਂ' ਧਰਮ ਵਡੀਆਂ ਵਡੀਆਂ ਪੋਥੀਆਂ ਦੇ ਹਵਾਲੇ ਦੇ ਦੇ ਕੇ ਜਵਾਨੀ ਨੂੰ ਵਿਰੱਕਤ ਕਰਨ ਲਈ ਹਮਲੇ ਕਰਦਾ ਹੈ, ਦੇਸ਼ ਵੀ ਆਪਣੇ ਹਾੜੇ ਦੱਸ ਦੱਸ ਕੇ ਕੁਰਬਾਨੀ ਵਾਸਤੇ ਜਵਾਨੀ ਨੂੰ ਵੰਗਾਰ ਰਿਹਾ ਹੈ, ਜੰਗ ਵੀ ਆਪਣੀ ਲਹੁ ਦੀ ਪਿਆਸ ਬੁਝਾਉਣ ਲਈ ਜਵਾਨੀ ਦਾ ਹੀ ਲਹੁ ਮੰਗਦਾ ਹੈ, ਬੁਢੇ ਮਾਂ-ਬਾਪ ਨੂੰ ਵੀ ਮਾਣ ਹੈ ਤੇ ਪੁੱਤਰਾਂ ਦੀ ਜਵਾਨੀ ਤੇ, ਲਾੜੀ ਨੂੰ ਆਸ ਹੈ ਤੇ ਲਾੜੇ ਦੀ ਜਵਾਨੀ ਤੋਂ ਪਿਆਰ ਦੇ ਸੁੰਦਰ-ਰਾਗ ਦਾ ਮਨ ਮੋਹਣਾ ਸਾਜ਼ ਹੈ 'ਜਵਾਨੀ'।

ਇਹ ਸਭ ਕੁਝ ਸੋਚ ਕੇ ਵੀ ਇਵੇਂ ਭਾਸਦਾ ਹੈ ਜਿ .