ਪੰਨਾ:ਦੁਖੀ ਜਵਾਨੀਆਂ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੩-

ਪ੍ਰੇਮ-ਰੋਗ

'ਮਤਲਬ ਇਹੋ ਹੀ ਕੁਮਾਰ। ਕਹਿਣ ਨੂੰ ਤਾਂ ਅਸੀਂ ਰੋਜ਼ ਹੀ ਆਪਸ ਵਿਚ ਕਹਿ ਜਾਂਦੇ ਹਾਂ-'ਤੂੰ ਮੇਰਾ,ਮੈਂ ਤੇਰੀ।' ਪਰ ਸ਼ਾਇਦ ਇਹ ਸਭ ਕੁਝ ਕਹਿਣ ਲਈ ਹੀ ਹੋਵੇ, ਅਤੇ ਸ਼ਾਇਦ ਕਹਿਣ ਦਾ ਵੀ, ਇਹ ਆਖਰੀ ਦਿਨ ਹੋਵੇ। ਕਹਾਂਗੇ ਕਿਵੇਂ, ਜੇ ਮਿਲ ਹੀ ਨਾ ਸਕੇ..'

'ਮਿਲ ਹੀ ਨਾ ਸਕੇ? ਤੂੰ ਕੀ ਕਹਿ ਰਹੀ ਹੈਂ ਚਿਤ੍ਰਾ? ਅਸੀਂ ਨਾ ਮਿਲ ਸਕਾਂਗੇ? ਇਹ ਹੋ ਸਕਦਾ ਹੈ ਕਦੀ...'

'ਕਦੀ.......ਕੁਮਾਰ! ਇਹ ਤਾਂ ਹੁਣੇ ਹੀ ਹੋਣ ਵਾਲਾ ਹੈ। ਮਾਂ ਜੀ ਨੇ ਅੱਜ ਕਿਹਾ ਸੀ-'ਚਿਤ੍ਰਾ! ਹੁਣ ਤੂੰ ਓਸ 'ਬੱਗੀਆ' ਵਿਚ ਨਾ ਜਾਇਆ ਕਰ।'

'ਕਿਉਂ?'

'ਇਹੋ ਕਿਉਂ ਮੈਂ ਵੀ ਪੁਛਿਆ ਸੀ, ਮਾਂ ਜੀ ਕੋਲੋਂ। ਓਹ ਸਾਨੂੰ ਆਪਸ ਵਿਚ ਮਿਲਣ ਤੋਂ ਮਨ੍ਹਾਂ ਕਰਦੇ ਨੇ। ਕਹਿੰਦੇ ਸਨ-'ਚਿਤ੍ਰਾ! ਤੁਸੀਂ ਦੋਵੇਂ ਵਡੇ ਹੋ ਗਏ ਹੋ, ਹੁਣ ਤੁਹਾਡਾ ਕੋਲ ਕੋਲ ਰਹਿਣਾ ਠੀਕ ਨਹੀਂ।'

ਫੇਰ ਅਸੀਂ ਵਡੇ ਹੀ ਕਿਉਂ ਹੋ ਗਏ ਚਿਤ੍ਰਾ? ਕਿਉਂ ਨਾ ਹਮੇਸ਼ਾ ਹੀ ਸਾਨੂੰ ਪ੍ਰਮਾਤਮਾ ਨੇ ਬਚਪਨ ਵਿਚ ਹੀ ਰਖਿਆ...ਤਾਂ ਕੀ ਹੁਣ ਉਹ ਕਠੇ ਖੇਡਣ ਵਾਲੇ ਦਿਨ, ਇਕ ਸੁਪਨੇ ਵਾਂਗ 'ਜਵਾਨੀ' ਦੀ ਅੱਖ ਖੁੱਲਣ ਦੇ ਨਾਲ ਹੀ, ਲੁਕ ਜਾਣਗੇ ਕਿਤੇ। ਕੀ ਈਸ਼ਵਰ, ਸਾਡੇ ਦਿਲਾਂ ਵਿਚ ਤੇ ਜੋਤੀਆਂ ਜਗਾ ਕੇ ਹੁਣ ਉਹਨਾਂ ਵਿਚੋਂ ਪਿਆਰ ਦਾ ਤੇਲ ਖਚ ਲਵੇਗਾ?' ਨੀਵੇਂ ਹੋਏ ਚਿਤ੍ਰਾ ਦੇ ਮੁਖੜੇ ਨੂੰ ਉਚਿਆਂ