ਪੰਨਾ:ਦੁਖੀ ਜਵਾਨੀਆਂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੪੭-

ਨਵੀਂ ਖੇਡ

ਚਿਠੀਆਂ ਵਿਚੋਂ ਇਕ ਸੀ, ਦੂਜੀ ਚਿਠੀ 'ਬਾਰੀ-ਵਾਲੀ' ਦੀ ਸੀ, ਜਿਸ ਵਿਚ ਉਸ ਨੇ ਫੇਰ ਆਪਣੀ ਵਿਆਕੁਲਤਾ ਪ੍ਰਗਟ ਕੀਤੀ ਸੀ। ਤੀਜੀ ਚਿਠੀ ਦੀ ਲੇਖਣੀ ਦੋਹਾਂ ਨਾਲੋਂ ਵਖ਼ਰੀ ਸੀ। ਇਹ ਚਿਠੀ ਵੀ ਬਾਰੀ ਵਿਚੋਂ ਹੀ ਸੁਟੀ ਗਈ ਸੀ, ਏਸ ਵਿਚ ਲਿਖਿਆ ਸੀ:

"ਘਰ ਦੇ ਆਸੇ ਪਾਸੇ ਫੇਰੇ ਪਾਉਣ ਵਾਲੇ ਸੁਹੱਪਣ! ਮੈਂ ਇਕ ਬਾਲ-ਵਿਧਵਾ ਹਾਂ। ਕਈਆਂ ਦਿਨਾਂ ਤੋਂ ਚਾਹੁੰਦੀ ਸਾਂ ਕਿ ਤੈਨੂੰ ਆਪਣੇ ਟੁਟੇ ਹੋਏ ਦਿਲ ਦਾ ਹਾਲ ਸੁਣਾਵਾਂ ਪਰ ਫੇਰ ਬਦਨਾਮੀ ਦਾ ਡਰ ਮੇਰੇ ਦਿਲ ਦੇ ਟੋਟਿਆਂ ਨੂੰ ਜੁੜਨ ਨਹੀਂ ਦੇਂਦਾ ਸੀ, ਮਗਰ ਹੁਣ ਮੈਨੂੰ ਵਿਸ਼ਵਾਸ਼ ਹੋ ਗਿਆ ਹੈ ਕਿ ਤੂੰ.. ਹਾਂ ਮੇਰੇ ਪਿਆਰੇ ਕੇਵਲ ਤੂੰ ਮੇਰੇ ਮੋਏ ਹੋਏ ਜੀਵਨ ਵਿਚ ਨਵੀਂ ਜਾਨ ਪਾ ਸਕਦਾ ਹੈ, ਮੈਂ ਆਪਣਾ ਹਿਰਦਾ ਤੈਨੂੰ ਦੇ ਚੁਕੀ ਹਾਂ, ਜੇ ਤੇਰੇ ਦਿਲ ਵਿਚ ਜ਼ਰਾ ਵੀ ਦਯਾ ਹੈ ਤਾਂ ਏਸ ਟੁਟੇ ਹੋਏ ਦਿਲ ਨੂੰ ਹੋਰ ਨਾ ਤੋੜੀ, ਮੇਰੀ ਆਸ! ਪਤ੍ਰਕਾ ਦਾ ਉਤਰ, ਸਾਡੇ ਘਰ ਦੇ ਬੂਹੇ ਦੇ ਥਲੇ, ਕਲ ਸੰਧਿਆ ਵੇਲੇ, ਸੱਤ ਵਜੇ ਖਿਸਕਾ ਦੇਣਾ, ਅੰਦਰ ਵਲ, ਮੈਂ ਉਡੀਕਾਂਗੀ।"

ਤੇਰੀ... ਸ਼ਾਂਤੀ"

ਸਾਨੂੰ ਤਾਂ ਪਤਾ ਲਗ ਗਿਆ ਕਿ ਤਿੰਨੇ ਚਿਠੀਆਂ ਕਿਸ ਕਿਸ ਦੀਆਂ ਹਨ । ਕਿੰਨੀ ਹੈਰਾਨ ਕਰਨ ਵਾਲੀ ਘਟਨਾ ਸੀ। ਨਿਰਮਲਾ ਤੇ ਸ਼ਾਂਤੀ ਦੋਵੇਂ ਗੋਪਾਲੇ ਨੂੰ ਪ੍ਰੇਮ ਕਰਨ ਲਗ ਗਈਆਂ ਸਨ। ਦੋਸ਼ ਦੋਹਾਂ ਦਾ ਨਹੀਂ ਸੀ। ਸਮਾਜ ਨੇ ਉਨ੍ਹਾਂ ਨਾਲ ਧ੍ਰੋਹ ਕਮਾਇਆ ਹੋਇਆ ਸੀ।