ਪੰਨਾ:ਦੁਖੀ ਜਵਾਨੀਆਂ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੪੮-

ਨਵੀਂ ਖੇਡ

ਗੋਪਾਲ ਹੈਰਾਨ ਸੀ ਕਿ ਇਕ ਦਮ ਪਿਆਰ ਦੀ ਇਹ ਜਵਾਰ-ਭਾਟਾ ਕਿਥੋਂ ਆ ਗਈ ।

ਕਿਉਂਕਿ ਖਾਸ ਕਰਕੇ ਮੈਨੂੰ ਹੁਣ ਉਸ ਕੋਲੋਂ ਸ਼ਰਮ ਜਹੀ ਪ੍ਰਤੀਤ ਹੋ ਰਹੀ ਸੀ... ਏਸ ਲਈ ਮੈਂ ਜੇਬ ਵਿਚੋਂ ਉਸਦਾ ਘਲਿਆ ਹੋਇਆ ਪੈਨ ਕਢ ਕੇ ਉਸ ਨੂੰ ਦੇਂਦਿਆਂ ਹੋਇਆਂ ਕਿਹਾ-"ਤੀਜੀ ਚਿਠੀ ਏਸ ਪੈਨ ਨਾਲ ਮੇਰੀ ਲਿਖੀ ਹੋਈ ਹੈ ਪਰ ਗੋਪਾਲ ਸਾਨੂੰ ਮੁਆਫ ਕਰ ਦੇਵੀਂ ਅਤੇ ਦੋਸਤ ਮੈਂ ਕਲ ਜਾ ਰਿਹਾ ਹਾਂ ਆਪਣੇ ਸ਼ਹਿਰ ਕਿਉਂਕਿ ਪਰਸੋਂ ਸਾਡਾ ਨਤੀਜਾ ਨਿਕਲਣ ਵਾਲਾ ਹੈ ਪਰ ਸਾਨੂੰ ਭੁਲਾ ਦੇਵੀਂ ਅਤੇ ਆਪਣੀਆਂ ਪ੍ਰੇਮਕਾਵਾਂ ਦੀ ਅਗਲੀ ਵਾਰਤਾ ਲਿਖੀਂ ਜ਼ਰੂਰ ਅਤੇ ਉਸ ਤੋਂ ਪਿਛੋਂ ਅਜ ਤਕ ਮੈਂ ਗੋਪ ਦੀ ਚਿਠੀ, ਉਸ ਦੀ ਅਗਲੀ ਪ੍ਰੇਮ-ਵਾਰਤਾ ਪੜ੍ਹਨ ਨੂੰ ਉਡੀਕ ਰਿਹਾ ਹਾਂ, ਪਰ ਅਜੇ ਤਕ ਪਹੁੰਚੀ ਨਹੀਂ। ਸ਼ਾਇਦ ਉਹ ਕਦੀ ਪਿਛਲੇ ਗੁਸੇ ਨੂੰ ਭੁਲਾ ਕੇ ਘਲ ਦੇਵੇ ਪਤ੍ਰਕਾ...ਪਰ ਆਸ ਨਹੀਂ।

ਰੱਬੀ ਨੂਰ

ਇਹ ਧਾਰਮਕ ਪੁਸਤਕ ਪੰਜਾਬੀ ਜ਼ਬਾਨ ਵਿਚ ਪਹਿਲੀ ਹੈ, ਜੋ ਨਾਵਲ ਦੇ ਰੂਪ ਵਿਚ ਲਿਖੀ ਗਈ ਹੈ। ਇਸ ਵਿਚ ਸਾਹਿਬਾਨ ਦੇ ਕੌਤਕ ਇਕ ਅਜੇਹੀ ਹੀ ਰਸਨਾ ਭਰੀ ਕਲਮ ਵਿਚ ਲਿਖੇ ਹਨ, ਜਿਸ ਦੇ ਇਕ ਵਾਰੀ ਪੜ੍ਹਨ ਨਾਲ ਪਾਠਕ ਅਨੰਦਿਤ ਹੋ ਉਠਦਾ ਹੈ। ਅਜ ਹੀ ਇਸ ਪੁਸਤਕ ਨੂੰ ਮੰਗਵਾ ਕੇ ਅਨੰਦ ਪ੍ਰਾਪਤ ਕਰ ਸਕਦੇ ਹੋ। ਭੇਟਾ ੧॥)