ਪੰਨਾ:ਦੁਖੀ ਜਵਾਨੀਆਂ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ ਦਾ ਪਿਆਰ

ਪਿਆਰ ਦੀਆਂ ਕਹਾਣੀਆਂ ਤੁਸੀਂ ਕਈ ਪੜੀਆਂ ਹੋਣਗੀਆਂ ਪਰ 'ਪ੍ਰੇਮ’ ਜੀ ਦੀ ਰਚਿਤ ਇਹ ਪੁਸਤਕ ਇਕ ਆਪਣੇ ਢੰਗ ਦੀ ਅਨੋਖੀ ਪੁਸਤਕ ਹੈ। ਏਸ ਪੁਸਤਕ ਨੂੰ ਪੜ੍ਹਨ ਵਾਲੇ ਚਾਰ ਚਾਰ ਪੰਜ ਪੰਜ ਵਾਰੀ ਪੜ੍ਹ ਕੇ ਵੀ ਰਜੇ ਨਹੀਂ;"ਅੱਜ ਕਲ ਪ੍ਰੇਮ ਪ੍ਰੇਮ ਲਈ ਨਹੀਂ, ਸਗੋਂ ਸਮਾਂ ਕਟਣ ਲਈ ਹੁੰਦਾ ਹੈ" ਇਹ ਕਥਨੀ ਏਸ ਪੁਸਤਕ ਦੀ ਇਕ ਨਾਇਕਾ ਦੀ ਕਹੀ ਹੋਈ ਹੈ। ਏਹ ਸਾਰਾ ਨਾਵਲ ਚਿਠੀਆਂ ਹੀ ਚਿਠੀਆਂ ਵਿਚ ਪੂਰਾ ਕੀਤਾ ਗਿਆ ਹੈ। ਕੇਵਲ ਪਤਰਕਾਵਾਂ ਵਿਚ ਹੀ ਸਾਰਾ ਨਾਵਲ ਦੇਸ ਢੰਗ ਨਾਲ ਸਵਾਦਲਾ ਅਤੇ ਸਿਖਿਆਦਾਇਕ ਲਿਖਿਆ ਹੈ ਕਿ ਇਕ ਵਾਰੀ ਪੜਨਾ ਸ਼ੁਰੂ ਕਰੋ ਤਾਂ ਖਤਮ ਕਰਨ ਤੋਂ ਪਹਿਲਾਂ ਤੁਸੀਂ ਸਾਰੇ ਕੰਮ ਕਰਨੇ ਭੁਲ ਜਾਵੋਗੇ। ਜੋਗਿੰਦਰ ਇਕ ਪ੍ਰੀਤਮਾ ਹੈ, ਉਹ ਸੁੰਦਰ ਪ੍ਰੀਤਮ ਨੂੰ ਪਿਆਰ ਕਰਨ ਲਗ ਪੈਂਦੀ ਸਮਾਜ ਉਸ ਨੂੰ ਸਵੀਕਾਰ ਨਹੀਂ ਕਰੇਗਾ, ਏਸ ਲਈ ਉਹ ਪ੍ਰੀਤਮ ਨੂੰ ਭੁਲ ਭੁਲੇਖੇ ਵੀਰ ਕਹਿ ਲੈਂਦੀ ਹੈ ਅਤੇ ਫੇਰ ਬਹਾਨੇ ਹੈ ਕਿ ਇਵੇਂ ਕਿਵੇਂ ਵੀਰ ਮੈਂ ਨਾ ਕਿਹਾ ਹੁੰਦਾ। ਪੀਤਮ ਵੀ ਸਾਂਵਲੀ ਕੁੜੀ ਨੂੰ ਹੀ ਪਿਆਰ ਕਰਦਾ ਹੈ ਪਰ ਦੋਹਾਂ ਦਾ ਪਿਆਰ ਤੇ ਵੀ ਉਹ ਇਕ ਨਹੀਂ ਹੋ ਸਕੇ....ਕਿਉਂ? ਇਹੋ ਤਾਂ ਪੜ੍ਹਨ ਵਾਲੀ ਗਲ!ਪਤੀ ਨੌਕਰੀ ਤੇ ਜਾਂਦਾ ਰਹੇ ਅਤੇ ਪਤਨੀ ਘਰ ਰੋਟੀ ਪਕਾਂਦੀ ਰਹੇ। ਕਦੀ ਰੁਸ ਜਾਵੇ ਅਤੇ ਕਦੀ ਹੱਸ ਪਵੇ। ਹਾਰ ਸ਼ਿੰਗਾਰ ਕਰੇ ਅਤੇ ਕਦੀ ਗੁਸੇ ਹੋ ਕੇ ਸੌਂ ਜਾਵੇ ਅਤੇ ਇਹ ਸਮਝ ਲਵੇ ਕਿ ਇਹੋ ਜੀਵਨ ਹੈ ਤਾਂ ਉਹ ਜੋੜਾ ਮੰਗਵਾ ਕੇ ਪੜੇ, ਇਹ ਪੁਸਤਕ 'ਅੱਜ ਦਾ ਪਿਆਰ' ਫੇਰ ਉਸ ਜੋੜੇ ਦਾ ਹੋਵੇਗਾ ਅਸਲੀ ਵਿਵਾਹ ਅਤੇ ਉਨ੍ਹਾਂ ਦੋਹਾਂ ਦਾ ਹੋਵੇਗਾ ਪਿਆਰ ਸੱਚਾ ਜ਼ਰੂਰ ਪੜੋ । ਮੁਲ ੨॥) ਤੁਹਾਡੇ ਸ਼ਹਿਰ ਦੇ ਪੁਸਤਕਾਂ ਵਾਲਿਆਂ ਕੋਲੋਂ ਜੇ ਨਾ ਮਿਲੇ ਤਾਂ ਸਾਥੋਂ ਮੰਗਵਾਓ।

ਮੰਗਾਉਣ ਦਾ ਪਤਾ:

ਪ੍ਰੇਮ ਪੁਸਤਕ ਭੰਡਾਰ 589 ਨਕਾਸ਼ਾਂ ਸਟੀਵ

ਪ੍ਰਤਾਪ ਬਜ਼ਾਰ ਅੰਮ੍ਰਿਤਸਰ