ਪੰਨਾ:ਦੁਖੀ ਜਵਾਨੀਆਂ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੬-

ਪ੍ਰੇਮ-ਰੋਗ

ਕੁਮਾਰ ਦੀ ਦਿਲਜੋਈ ਕਰਨ ਦੀ। ਇਹੋ ਸਭ ਕੁਝ ਹੋ ਰਿਹਾ ਸੀ ਜਿਸ ਵੇਲੇ, ਚ੍ਰਿਤਾ ਦੇ ਕੰਨਾਂ ਨੇ ਸੁਣਿਆ, ਕੋਈ ਆਪਣੇ ਵਲੋਂ ਬੜੇ ਪਿਆਰ ਨਾਲ ਕਹਿ ਰਿਹਾ ਸੀ-'ਚਿਤ੍ਰਾ!'

ਚਿਤ੍ਰਾ ਨੇ ਹੰਝੂਆਂ ਨਾਲ ਸੱਜਲ ਨੈਣਾਂ ਨੂੰ ਉਤਾਂਹ ਚੁਕ ਕੇ ਆਉਣ ਵਾਲੇ ਨੂੰ ਤਕਿਆ। ਓਹ ਮਨੋਹਰ ਸੀ ਜੋ ਆਪਣੀ ਪਿਆਰੀ ਅਤੇ ਸੁੰਦਰ ਪਤਨੀ ਨਾਲ ਗਲਾਂ ਕਰਨ ਦੀ ਲਾਲਸਾ ਦਿਲ ਵਿਚ ਲੁਕਾਈ, ਬੜੇ ਚਿਰ ਤੋਂ ਅੱਜ ਦਿਨ ਦੀ ਉਡੀਕ ਕਰ ਰਿਹਾ ਸੀ। ਪਰ ਜਿਸ ਵੇਲੇ ਚਿਤ੍ਰਾ ਉਸ ਵਲ ਤਕੀ ਤਾਂ ਉਸ ਦੀਆਂ ਅੱਖੀਆਂ ਭਰੀਆਂ ਹੋਈਆਂ ਦੇਖ ਕੇ ਮਨੋਹਰ ਦੇ ਦਿਲ ਵਿਚ ਕੁਝ ਧੂਹ ਜਹੀ ਪਈ। ਉਸ ਨੇ ਜਲਦੀ ਨਾਲ ਕਿਹਾ,-'ਚਿਤ੍ਰਾ! ਕਿਉਂ, ਰੋ ਕਿਉਂ ਰਹੀ ਹੈਂ? ਕੀ ਮਾਂ ਜੀ ਦੀ ਯਾਦ ਆਉਂਦੀ ਹੈ? ਅਕਸਰ ਇਕ ਨਾ ਇਕ ਦਿਨ ਵਿਛੜਨਾ ਹੀ ਸੀ ਨਾ। ਵਿਹਾਰ ਹੈ ਦੁਨੀਆਂ ਦਾ ਫੇਰ ਭਲਾ ਏਨੀ ਕੋਮਲਤਾ ਕਿਉਂ?'

ਚਿਤ੍ਰਾ ਦੇ ਕੰਨ ਜਿਵੇਂ ਸੁਨਣ ਦੀ ਸ਼ਕਤੀ ਖੋ ਚੁਕੇ ਸਨ। ਓਹ ਅਨਸੁਣਿਆਂ ਵਾਂਗ ਚੁਪ ਬੈਠੀ ਰਹੀ।

ਮਨੋਹਰ ਨੇ ਫੇਰ ਕਿਹਾ- 'ਕਦ ਤਕ ਰੋਂਦੀ ਰਹੇਂਗੀ ਚਿਤ੍ਰਾ!'

'ਵੀਰ...'

'ਹੈ! ਵੀਰ ਕਿਵੇਂ? ਚਿਤ੍ਰਾ! ਸੁਪਨਾ ਤਾਂ ਨਹੀਂ ਦੇਖ ਰਹੀ ਕੋਈ? ਮੈਂ ਤੇਰਾ ਪਤੀ ਹਾਂ ਪਤੀ...ਵੀਰ ਨਹੀਂ।'

'ਤੁਸੀਂ ਭਾਵੇਂ ਕੁਝ ਸਮਝੋ ਪਰ ਮੈਂ ਤੁਹਾਨੂੰ ਸਦਾ ਹੀ ਵੀਰ ਸਮਝਦੀ ਰਹੀ ਹਾਂ ਅਤੇ ਇਵੇਂ ਹੀ ਸਮਝਾਂਗੀ ਅਗੇ