ਪੰਨਾ:ਦੁਖੀ ਜਵਾਨੀਆਂ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੧੭-

ਪ੍ਰੇਮ-ਰੋਗ

ਵੀ...!ਮੇਰੀ ਮਾਂ ਨੇ ਬਹੁਤ ਹਿਤ ਕਰ ਕੇ, ਪੈਸੇ ਦਾ ਸੁਖ ਦੇਖ ਕੇ ਮੈਨੂੰ ਸੁਖੀ ਕਰਨ ਦੀ ਕੋਸ਼ਸ਼ ਕਰਦਿਆਂ ਹੋਇਆਂ ਮੇਰਾ ਵਿਵਾਹ ਤੁਹਾਡੇ ਨਾਲ ਕਰ ਦਿਤਾ ਹੈ ਪਰ....'

'ਤਾਂ ਮੈਂ ਤੇਰਾ ਪਤੀ ਨਹੀਂ ਚ੍ਰਿਤਾ! ਗੱਡੀ ਹੋਈ ਦੇਵੀ ਦੇ ਜੋ ਫੇਰੇ ਹੋਏ ਸਨ ਕੀ ਓਹ ਸਭ ਐਵੇਂ ਹੀ ਸੀ? ਕੀ ਭੈਣਾਂ ਦੇ ਫੇਰੇ ਵੀਰਾਂ ਨਾਲ ਵੀ ਹੁੰਦੇ ਹਨ..ਨਹੀਂ ਮੇਰੀ ਚਿਤ੍ਰਾ, ਇਹੋ ਜਿਹਾ ਹਾਸਾ ਚੰਗਾ ਨਹੀਂ ਹੁੰਦਾ| ਪਤੀ ਨਾਲ ਹੋਰ ਤਰ੍ਹਾਂ ਦੀਆਂ ਕਰੀਦੀਆਂ ਨੇ ਮਸਖਰੀਆਂ...'

'ਪਰ ਮੇਰਾ ਪਤੀ ਤਾਂ ਮੇਰੇ ਹਿਰਦੇ ਵਿਚ ਬੈਠਾ ਹੈ ਮੇਰੇ ਵੀਰ ਜੀ। ਜੇ ਦੇਖਣਾ ਹੀ ਜੇ ਮੇਰਾ ਪਤੀ ਤਾਂ ਲਉ ਵੇਖੋ!' ਇਹ ਕਹਿੰਦੀ ਹੋਈ ਚਿਤ੍ਰਾ ਉਠੀ। ਮਿਆਨ ਵਿਚ ਪਏ ਹੋਏ ਕ੍ਰਿਪਾਨ ਵਰਗੇ ਚਾਕੂ ਨੂੰ ਖਭੋਣ ਲੱਗੀ ਸੀ। ਆਪਣੇ ਸੀਨੇ ਦਾ ਢੱਕਣ ਲਾਹ ਕੇ, ਲੱਗੀ ਸੀ,ਆਪਣੇ ਪਿਆਰੇ ਕੁਮਾਰ ਹਾਂ! ਆਪਣੇ ਪਿਆਰੇ ਹਿਰਦਈ ਪਤੀ ਦੀ ਮੂਰਤ ਦਿਖਾਉਣ, ਜਾਂ ਅਗੇ ਵੱਧ ਕੇ ਮਨੋਹਰ ਨੇ ਉਸ ਦੇ ਹਥ ਵਿਚੋਂ ਛੁਰਾ ਜਿਹਾ ਖੋਹ ਲਿਆ ਅਤੇ ਕੜਕ ਕੇ ਬੋਲਿਆ-'ਐਨੀ ਬੇਸ਼ਰਮੀ ਮੇਰੇ ਸਾਹਮਣੇ, ਆਪਣੇ ਪਤੀ ਦੇਵਤਾ ਦੇ ਸਾਹਮਣੇ, ਇਹੋ ਜਹੀਆਂ ਗੱਲਾਂ ਕਰਦਿਆਂ, ਚਿਤ੍ਰਾ! ਤੈਨੂੰ ਲਾਜ ਵੀ ਨਹੀਂ ਆਉਂਦੀ...'

'ਲਾਜ ਤਾਂ ਬੜੀ ਆਉਂਦੀ ਹੈ ਵੀਰ ਜੀ! ਪਰ ਜਦ ਵਡਿਆਂ ਨੇ ਏਸ ਲਾਜ ਦਾ ਖਿਆਲ ਨਾ ਕੀਤਾ ਹੋਵੇ ਤਦ ਛੋਟੇ ਦਿਲ ਤਾਂ ਸਗੋਂ ਖੁਲ੍ਹ ਜਾਂਦੇ ਹਨ ਪਰ ਮੈਂ ਵੀ ਸੁਣੀਆਂ ਹੋਈਆਂ ਨੇ ਪਤੀਬ੍ਰਤਾ ਇਸਤੀਆਂ ਦੀਆਂ ਵਾਰਤਾਵਾਂ। ਓਹ