ਪੰਨਾ:ਦੁਖੀ ਜਵਾਨੀਆਂ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-20-

ਪ੍ਰੇਮ-ਰੋਗ

ਨੂੰ ਉਸ ਦੇ ਅੰਦਰਲੇ ਨੇ ਆਵਾਜ਼ ਦਿਤੀ-'ਕੁਮਾਰ! ਜੇ ਮਰਨਾ ਹੀ ਹੈ ਤਾਂ ਮਰਦੀ ਵੇਰ ਇਕ ਵਾਰੀ ਚ੍ਰਿਤਾ ਦੇ ਦਰਸ਼ਨ ਤਾਂ ਕਰ ਲੈ।' ਜ਼ਮੀਰ ਦੀ ਇਹ ਦਲੀਲ ਕੁਮਾਰ ਨੂੰ ਜੱਚ ਗਈ। ਓਹ ਤੜਪ ਕੇ ਉਠ ਖਲੋਤਾ ਅਤੇ ਉਸੇ ਤਰ੍ਹਾਂ ਛੁਰਾ ਹਥ ਵਿਚ ਹੀ ਰਖ ਕੇ ਚਿਤ੍ਰਾ ਦੇ ਘਰ ਵਲ ਤੁਰ ਪਿਆ।

ਇਕ ਗਲੀ ਵਿਚ ਪਹੁੰਚ ਕੇ ਇਕ ਘਰ ਦੇ ਅਗੇ ਖਲੋ ਗਿਆ ਕੁਮਾਰ। ਉਸ ਦੇ ਹਿਰਦੇ ਵਿਚੋਂ ਆਵਾਜ਼ ਆਈ 'ਕੁਮਾਰ! ਸੋਚ ਤਾਂ ਲੈ,ਅੰਦਰ ਕੋਈ ਖਤਰਾ ਤਾਂ ਨਹੀਂ।' ਫਿਰ ਓਸ ਦਾ ਉਤਰ ਵੀ ਓਸ ਦੇ ਹਿਰਦੇ ਨੇ ਆਪ ਹੀ ਦਿਤਾ 'ਖਤਰਾ ਹੈ, ਤਾਂ ਹੋਵੇ। ਜਦ ਮਰਨਾ ਹੀ ਹੈ ਤਾਂ ਡਰਨਾ ਕਿਉਂ ਫੇਰ।' ਹਿਰਦੇ ਦੀ ਏਸ ਖਿਚਾ ਖਿਚੀ ਵਿਚ ਕੁਮਾਰ ਨਿਧੜਕ ਹੋ ਕੇ ਮਕਾਨ ਦੇ ਅੰਦਰ ਚਲਾ ਗਿਆ। ਡਿਉੜੀ ਲੰਘ ਕੇ, ਦੂਰੋਂ ਹੀ ਉਸ ਦੀ ਨਿਗਾਹ ਇਕ ਸਜੇ ਹੋਏ ਕਮਰੇ ਉਤੇ ਪਈ। ਜਲਦੀ ਜਲਦੀ ਪੈਰ ਪੁਟਦਾ ਓਹ ਕਮਰੇ ਵਿਚ ਚਲਾ ਗਿਆ। ਚਿਤ੍ਰਾ ਮੂਧੀ ਲੰਮੀ ਪਈ ਹੋਈ ਸੀ, ਕੁਰਸੀਆਂ ਕੌਚ ਅਤੇ ਨਵਾਰੀ ਪਲੰਘ ਛਡ ਕੇ, ਭੁੰਜੇ ਹੀ। ਉਸ ਦੇ ਕਪੜੇ ਮੈਲੇ ਜਹੇ ਹੋਏ ਹੋਏ ਸਨ। ਵਾਲ ਖੁਲੇ ਹੋਏ ਸਨ। ਕੁਮਾਰ ਚਿਤ੍ਰਾ ਦੀ ਇਹ ਹਾਲਤ ਵੇਖ ਕੇ ਤੜਪ ਜਿਹਾ ਗਿਆ । ਜਲਦੀ ਨਾਲ ਉਸ ਨੇ ਕਿਹਾ-'ਚਿਤ੍ਰਾ!'

ਆਪ ਨੂੰ ਬੁਲਾਂਦਿਆਂ ਸੁਣ ਚ੍ਰਿਤਾ ਜਲਦੀ ਨਾਲ ਘਬਰਾ ਕੇ ਉਠ ਬੈਠੀ ਅਤੇ ਸਾਹਮਣੇ ਹੀ ਕੁਮਾਰ ਨੂੰ ਵੇਖ ਪਾਗਲਾਂ ਵਾਂਗ ਅਬੜਵਾਹੇ 'ਕੁਮਾਰ,ਪਿਆਰੇ ਕੁਮਾਰ!'ਕਹਿੰਦੀ ਉਠੀ ਅਤੇ ਦੌੜ ਕੇ ਕੁਮਾਰ ਦੇ ਗਲ ਨਾਲ ਜਾ ਲਗੀ। ਅੱਖੀਆਂ