ਪੰਨਾ:ਦੁਖੀ ਜਵਾਨੀਆਂ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੨੧-

ਪ੍ਰੇਮ-ਰੋਗ

ਵਿਚੋਂ ਹੰਝੂਆਂ ਦਾ ਹੜ ਵਗ ਤੁਰਿਆ.......ਕੁਮਾਰ ਦਾ ਹਿਰਦਾ ਵੀ ਫੁਟ ਫੁਟ ਕੇ ਬਾਹਰ ਨਿਕਲਣ ਨੂੰ ਕਰ ਰਿਹਾ ਸੀ ਮਗਰ ਫੇਰ ਉਸ ਨੂੰ ਇਵੇਂ ਭਾਸਿਆ ਜਿਵੇਂ ਚਿਤ੍ਰਾ ਇਹ ਸਭ ਕੁਝ ਦਿਖਾਵਾ ਕਰ ਰਹੀ ਹੈ। ਉਸ ਨੇ ਚਿਤ੍ਰਾ ਵਿਲਕਣੀਆਂ ਨੂੰ ਉਸ ਦਾ ਚਲਿਤ੍ਰ ਸਮਝਿਆ। ਇਸੇ ਲਈ ਜ਼ਰਾ ਹੌਂਸਲਾ ਕਰ ਕੇ ਕੁਮਾਰ ਨੇ ਚਿਤ੍ਰਾ ਨੂੰ ਧਿਰਕਾਰਦਿਆਂ ਹੋਇਆਂ ਕਿਹਾ-'ਬਸ ਬਸ ਚਿਤ੍ਰਾ! ਪਰੇ ਰਹਿ ਮੇਰੇ ਕੋਲੋਂ, ਮੈਨੂੰ ਪਾਪਾਂ ਦਾ ਭਾਗੀ ਨਾ ਬਣਾ।'

ਚਿਤ੍ਰਾ ਪਰੇ ਨਹੀਂ ਹਟੀ ਪਰ ਗਲ ਨਾਲੋਂ ਲਥ ਕੇ ਕੁਮਾਰ ਦੇ ਚਰਨਾਂ ਨਾਲ ਜਾ ਲੱਗੀ। ਓਹ ਫੁਟ ਫੁਟ ਕੇ ਰੋ ਰਹੀ ਸੀ ਜਾਂ ਕੁਮਾਰ ਨੇ ਫੇਰ ਕਿਹਾ-'ਚਿਤ੍ਰਾ ! ਕੀ ਲਵੇਂਗੀ ਇਹ ਤ੍ਰਿਯਾ ਚਰਿੱਤ੍ਰ ਕਰਕੇ.....ਤੂੰ ਸੁਖੀ ਰਹੋ, ਮੈਂ... ਮੇਰਾ ਕੀ ਹੈ, ਛੁਰੀ ਕੋਲ ਹੈ-ਇਹੋ ਮੇਰਾ ਸਾਥ ਦੇਵੇਗੀ, ਹੁਣ, ਮੈਨੂੰ ਸਦਾ ਦੀ ਨੀਂਦ ਸਵਾ ਕੇ....'

'ਨਹੀਂ ਕੁਮਾਰ ਜੀ....ਇਵੇਂ ਨਾਂ ....'

'ਚਿਤ੍ਰਾ ! ਮੈਂ ਕਿਹਾ ਸੀ ਸਾਡਾ ਪ੍ਰੇਮ ਸੁਪਨਾ ਤਾਂ ਨਹੀਂ ਹੋ ਜਾਏਗਾ, ਸੋ ਸਚਮੁਚ ਹੀ ਤੂੰ ਮੇਰੇ ਪਿਆਰ ਨੂੰ ਠੁਕਰਾ ਦਿੱਤਾ...'

ਇਹ ਗੱਲ ਅਜੇ ਕੁਮਾਰ ਨੇ ਪੂਰੀ ਵੀ ਨਹੀਂ ਕੀਤੀ ਸੀ ਕਿ ਚਿਤ੍ਰਾ ਨੇ ਕੁਮਾਰ ਦੇ ਹਥ ਵਿਚੋਂ ਛੁਰੀ ਖੋਹ ਕੇ-ਪੇਮ ਨੂੰ ਠੁਕਰਾਇਆ ਨਹੀਂ, ਅਪਨਾਇਆ ਹੈ।' ਇਹ ਕਹਿੰਦਿਆਂ ਹੋਇਆਂ ਓਹ ਛੁਰੀ ਓਸ ਨੇ ਆਪਣੇ ਸੀਨੇ ਵਿਚ ਖਭੋ ਲੀਤੀ। ਲਹੂ ਦਾ ਨਾਲਾ ਵਗ ਤੁਰਿਆ ਅਤੇ ਓਹ ਧੜਾਮ ਕਰ ਕੇ