ਪੰਨਾ:ਦੁਖੀ ਜਵਾਨੀਆਂ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੨੩-

ਪ੍ਰੇਮ ਰੋਗ

ਫਰਸ਼ ਉਤੇ ਡਿਗ ਪਈ। ਬੇ-ਸੁਰਤਾਂ ਵਾਂਗ ਛੇਤੀ ਨਾਲ ਅਗੇ ਵਧ ਕੇ ਕੁਮਾਰ ਨੇ ਚਿਤ੍ਰਾ ਦੇ ਸਿਰ ਥਲੇ ਆਪਣਾ ਪੱਟ ਦੇ ਕੇ, ਆਪਣੇ ਵਗਦੇ ਅੱਥਰੂਆਂ ਨੂੰ ਉਸ ਦੇ ਨੈਣਾਂ ਉਤੇ ਸੁਟਦਿਆਂ ਹੋਇਆਂ ਕਿਹਾ-'ਚਿਤ੍ਰਾ! ਇਹ ਕੀ ਕੀਤਾ ਤੂੰ? ਕੀ ਮੇਰਾ ਏਥੇ ਆਉਣਾ ਠੀਕ ਨਹੀਂ ਸੀ? ਪਰ ਮੈਂ ਕੀ ਕਰਦਾ, ਮੈਂ ਵੀ ਤਾਂ ਮਰਨ ਤੋਂ ਪਹਿਲਾਂ ਇਕ ਵਾਰੀ ਤੈਨੂੰ ਵੇਖਣਾ ਚਾਹੁੰਦਾ ਸਾਂ....'

ਚਿੱਤ੍ਰਾ ਦਰਦ ਨਾਲ ਕੁਝ ਮੁਸਕ੍ਰਾਈ। ਬੜੀ ਮੁਸ਼ਕਲ ਨਾਲ ਉਸ ਨੇ ਆਪਣਾ ਹਥ ਉਚਾ ਕਰ ਕੇ ਕੁਮਾਰ ਦੇ ਅੱਥਰੂ ਪੂੰਝੇ ਅਤੇ ਫਿਰ ਦੋਹਾਂ ਕੋਮਲ, ਅਧ ਟੁਟੀਆਂ ਬਾਹਵਾਂ ਨਾਲ ਕੁਮਾਰ ਨੂੰ ਜਕੜਦਿਆਂ ਹੋਇਆਂ ਟੁਟੇ ਫੁਟੇ ਸ਼ਬਦਾਂ ਵਿਚ ਬੋਲੀ-'ਕੁਮਾਰ! ਰੋਵੋ...ਨਾ, ਮੈਂ... ਤਾਂ........ਪ੍ਰੇਮ ਨੂੰ......... ਅਪਨਾਇਆ ਹੈ। ਇਹੋ....ਪ੍ਰੇਮ....ਹੁਣ..ਸਾਨੂੰ ਦੋਂਹ...ਤੋਂ . ਇਕ.. ਕਰ.. ਦੇਵੇਗਾ...'

ਚਿਤ੍ਰਾ ਦੇ ਸੀਨੇ ਵਿਚੋਂ ਛੁਰੀ ਨੂੰ ਜ਼ੋਰ ਨਾਲ ਬਾਹਰ ਖਿੱਚ ਕੇ ਕੁਮਾਰ ਨੇ ਛੇਤੀ ਨਾਲ ਓਹੋ ਛੁਰੀ ਆਪਣੇ ਸੀਨੇ ਵਿਚ ਮਾਰ ਲਈ । ਮਰਦੀਆਂ ਹੋਈਆਂ ਚਿਤ੍ਰਾ ਦੀਆਂ ਅੱਖੀਆਂ ਨੇ ਇਹ ਸਭ ਕੁਝ ਵੇਖਿਆ ਪਰ ਉਸ ਦੇ ਨਿਕਲ ਰਹੇ ਸਵਾਸਾਂ ਵਿਚੋਂ ਇਹੋ ਨਿਕਲ ਸਕਿਆ- 'ਕੁਮਾਰ....ਪਿਆਰੇ!

ਸ਼ਕਤੀ ਹੀਨ ਹੋਏ ਕੁਮਾਰ ਨੇ ਚਿਤ੍ਰਾ ਦੀਆਂ ਅੱਖੀਆਂ ਵਿਚ ਅੱਖੀਆਂ ਪਾ ਕੇ ਚਿਤ੍ਰਾ ਨੂੰ ਕਿਹਾ-'ਚਿਤ੍ਰਾ! ਕਾਹਲੀ ਨਾ ਕਰੀ, ਮੈਂ ਵੀ ਨਾਲ ਹੀ ਜਾਣਾ ਹੈ।' ਅੱਖੀਆਂ ਤਾਂ ਚਿਤ੍ਰਾ ਦੀਆਂ ਸ਼ਾਇਦ ਜੋਤ ਹੀਨ ਹੋ ਰਹੀਆਂ ਸਨ ਪਰ ਮਰਦੇ ਹੋਏ