ਪੰਨਾ:ਦੁਖੀ ਜਵਾਨੀਆਂ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕਰਨ ਵਿੱਚ ਕੋਈ ਦਿੱਕਤ ਆ ਗਈ ਹੈ

ਦੁਖੀ ਜਵਾਨੀਆਂ

23

ਪ੍ਰੇਮ-ਰੋਗ

ਕੰਨਾਂ ਨੇ ਕੁਮਾਰ ਦੇ ਟੁਟੇ ਫੁਟੋ ਸ਼ਬਦ ਚਿਤ੍ਰਾ ਦੇ ਤੜਪਦੇ ਦਿਲ ਤਕ ਪਹੁੰਚਾ ਦਿਤੇ। ਜਿਸ ਦੇ ਉਤਰ ਵਿਚ ਚਿੱਤ੍ਰਾ ਦੇ ਬੁਲ੍ਹ ਕੁਝ ਮੁਸਕ੍ਰਾਂਦੇ ਦਿਸੇ। ਕੁਮਾਰ ਨੇ ਪਾਗਲਾਂ ਵਾਂਗ ਡਕਦਿਆਂ ਹੋਇਆਂ ਆਪਣੇ ਬੁਲ੍ਹਾਂ ਨੂੰ ਉਸ ਦੇ ਬੁਲ੍ਹਾਂ ਉਤੇ ਰੱਖ ਦਿਤਾ| ਸ਼ਾਇਦ ਉਹ ਚਿੱਤ੍ਰਾ ਦੇ ਨਿਕਲ ਰਹੇ ਸਵਾਸਾਂ ਨੂੰ ਆਪਣੇ ਅੰਦਰ ਪਾਉਣ ਲੱਗਾ ਸੀ.....ਅਤੇ ਮਨੋਹਰ ਕਮਰੇ ਦੀ ਦਲੀਜ ਦੀ ਚੌਗਾਠ ਵਿਚ ਜੜਿਆ, ਤਸਵੀਰ ਬਣੀ ਦੇਖ ਰਿਹਾ ਸੀ, ਦੋਹਾਂ ਪ੍ਰੇਮੀਆਂ ਦੇ ਲਹੂ ਨੂੰ ਗਲਵਕੜੀ ਪਾ ਕੇ, ਇਕ ਹੁੰਦਿਆਂ ।

ਏਸੇ ਲੇਖਣੀ ਦੀ ਸਵਾਦਲੀ ਪੁਸਤਕ
ਅੱਜ ਦਾ ਪਿਆਰ
 ਜ਼ਰੂਰ ਪੜੋ !