ਪੰਨਾ:ਦੁਖੀ ਜਵਾਨੀਆਂ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੨੬-

ਪਗਲਾ

ਦੀ ਨੌਕਰੀ ਲਗ ਗਈ। ਓਹ ਸਾਰਾ ਦਿਨ ਨੌਕਰੀ ਤੇ ਰਹਿੰਦਾ ਅਤੇ ਜੇਠ ਨੂੰ ਘਰ ਰਹਿਕੇ, ਮਾਇਆ ਦੇ ਝਲਕਾਰੇ ਪਾ ਪਾ ਕੇ, ਭੋਲੀ ਭਾਲੀ ਤਾਰਾ ਉਤੇ ਡੋਰੇ ਸੁਟਣ ਦਾ ਸਮਾਂ ਮਿਲ ਜਾਂਦਾ। ਓਹ ਕਿਹਾ ਕਰਦਾ 'ਦੇਖ ਤਾਰਾ ਮੇਰੇ ਕੋਲ ਐਨਾ ਧਨ ਹੈ ਕਿ ਮੇਰਾ ਦੂਜਾ ਵਿਵਾਹ ਹੋਣ ਵਿਚ ਜ਼ਰਾ ਦੇਰ ਨਹੀਂ ਲਗ ਸਕਦੀ। ਪਰ ਮੈਂ ਸੋਚਦਾ ਹਾਂ ਕਿ ਕਿਉਂ ਨਾ ਤੈਨੂੰ ਹੀ ਆਪਣੀ ਸਾਰੀ ਜਾਇਦਾਦ ਦੀ ਮਾਲਕ ਬਣਾ ਦੇਵਾਂ। ਕਮਾ ਕਮਾ ਕੇ ਉਹ ਕਿੰਨੀ ਕੁ ਕਠੀ ਕਰ ਲਵੇਗਾ, ਮੌਜਾਂ ਮਾਨੋਗੇ ਪਏ, ਬੱਸ ਤੂੰ ਸਿਰਫ ਮੇਰੇ ਨਾਲ ਘੁਲ ਮਿਲ ਜਾ। ਕਿਸੇ ਨੂੰ ਪਤਾ ਵੀ ਨਹੀਂ ਲਗੇਗਾ ਅਤੇ ਸਾਡਾ ਦੋਹਾਂ ਦਾ ਕੰਮ ਵੀ ਚਲ ਪਵੇਗਾ।'ਇਹੋ ਜਹੀਆਂ ਹਰ ਰੋਜ਼ ਦੀਆਂ ਗਲਾਂ ਨਾਲ, ਨਾਗਨੀ ਮਾਇਆ ਨੇ ਆਪਣੇ ਝਲਕਾਰੇ ਮਾਰ ਮਾਰ ਕੇ, ਅਨਭੋਲ ਬਾਲਕਾ ਨੂੰ ਡਸ ਲੀਤਾ। ਤਾਰਾ ਨੇ ਜੇਠ ਨੂੰ ਹਾਂ ਕਰ ਦਿੱਤੀ। ਅਜੇ ਪੂਰੀ ਤਰ੍ਹਾਂ ਘਿਉ ਖਿਚੜੀ ਨਹੀਂ ਹੋਏ ਸਨ ਕਿ ਇਕ ਦਿਨ ਮਾਲਕ ਦੇ ਕਿਸੇ ਰਿਸ਼ਤੇਦਾਰ ਦੀ ਮੌਤ ਦੇ ਕਾਰਨ ਕੰਮ ਬੰਦ ਹੋਣ ਕਰਕੇ, ਤਾਰਾ ਦੇ ਪਤੀ ਨੂੰ ਜਲਦੀ ਛੁਟੀ ਹੋ ਗਈ। ਉਸ ਨੂੰ ਪਤਨੀ ਨਾਲ ਬੇਹਦ ਪ੍ਰੇਮ ਸੀ। ਚਾਈਂ ਚਾਈਂ ਸਿਧਾ ਘਰ ਵਲ ਨੂੰ ਹੀ ਆਇਆ| ਓਹ ਹੌਲੀ ਹੌਲੀ ਮਕਾਨ ਵਿਚ ਵੜਿਆ ਤਾਂ ਕਿ ਪਿਛੋਂ ਦੀ ਜਾ ਕੇ ਤਾਰਾ ਦੀਆਂ ਅੱਖਾਂ ਮੀਟ ਲਵੇ । ਤਾਰਾ ਬੁਝ ਨਹੀਂ ਸਕੇਗੀ ਕਿ ਕੌਣ ਹੈ। ਪਿਆਰ ਦੇ ਅਨੋਖੇ ਲਡੂ ਭੋਰਦਾ ਉਹ ਦਬੇ ਪੈਰੀਂ ਪੌੜੀਆਂ ਚੜਿਆ। ਢੋਏ ਹੋਏ ਬੂਹੇ ਨੂੰ ਵੀ ਉਸ ਨੇ ਹੌਲੀ ਜਹੀ ਖੋਹਲਿਆ ਅਤੇ ਅੰਦਰ ਲੰਘ ਗਿਆ। ਹੈਂ! ਤਾਰਾ ਅਤੇ ਵਡੇ ਭਰਾ ਨੂੰ ਇਵੇਂ....