ਪੰਨਾ:ਦੁਖੀ ਜਵਾਨੀਆਂ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੩੦-

ਪਗਲਾ

.....ਕਠਿਆਂ ਪਿਆਂ ਵੇਖ ਕੇ, ਉਸ ਦਾ ਦਮਾਗ ਸਹਾਰ ਨਹੀਂ ਸਕਿਆ। ਪਿਆਰ ਜ਼ਹਿਰ ਬਣ ਕੇ ਉਸ ਦੇ ਦਮਾਗ ਨੂੰ ਚੜ ਗਿਆ। ਸੋਚ-ਸ਼ਕਤੀ ਜਵਾਬ ਦੇ ਗਈ, ਓਹ ਜ਼ੋਰ ਦੀ ਖਿੜ ਖਿੜਾ ਕੇ ਹਸਿਆ ਅਰ ਪਾਗਲ ਹੋ ਗਿਆ।

ਬਿਲਕੁਲ ਅਨੱਰਥ ਹੋ ਜਾਣ ਤੋਂ ਪਹਿਲਾਂ ਹੀ ਤਾਰਾ ਦੀਆਂ ਅਖੀਆਂ ਖੁਲ੍ਹ ਗਈਆਂ। ਧਨ ਰੂਪੀ ਨਾਗ ਦੇ ਡੰਗ ਦੀ ਜ਼ਹਿਰ ਉਤਰ ਗਈ। ਕਾਮੀਂ ਜੇਠ ਦਾ ਪ੍ਰਭਾਵ ਉਡ ਗਿਆ ਅਰ ਫੇਰ ਲੰਮੇ...ਬਹੁਤ ਲੰਮੇ ਦੋ ਸਾਲਾਂ ਤਕ ਪਾਗਲ ਪਤੀ ਦੀ ਸੇਵਾ ਕੀਤੀ। ਵਿਚਾਰੀ, ਦੁਖੀ ਤਾਰਾ ਨੇ, ਹੰਝੂਆਂ ਵਿਚ ਵਹਿ ਕੇ,ਮਾਰ ਤੇ ਝਿੜਕਾਂ ਖਾ ਕੇ,ਪਰਵਾਨੇ ਵਾਂਗ ਨਾਲ ਨਾਲ ਰਹਿ ਕੇ ਪਤੀ ਦੀ ਸੇਵਾ ਕੀਤੀ ਪਰ ਉਸ ਦੀ ਭੁਲ ਬਖਸ਼ੀ ਨਹੀਂ ਗਈ। ਨਾਗਨੀ ਮਾਇਆ ਨੇ ਜ਼ਹਿਰ ਦੀ ਥਾਂ ਉਸ ਦੇ ਜੀਵਣ ਵਿਚ, ਆਪਣੇ ਡੰਗ ਨਾਲ ਦੁਖ ਹੀ ਦੁਖ ਭਰ ਦਿਤਾ। ਪਿਛੋਂ ਪੰਜ ਵਰ੍ਹੇ ਪਾਗਲ ਪੱਤੀ ਦੀ ਯਾਦ ਵਿਚ ਅਤੇ ਪਸ਼ਚਾਤਾਪ ਨਾਲ ਰੋ ਰੋ ਕੇ ਤਾਰਾ ਨੇ ਕਟੇ ਹਨ | ਪਗਲੇ ਨੂੰ ਵੇਖਦਿਆਂ ਹੀ ਉਸ ਨੂੰ ਇਵੇਂ ਪ੍ਰਤੀਤ ਹੁੰਦਾ ਜਿਵੇਂ ਉਸ ਦਾ ਪਤੀ ਮੁੜ ਜੀਵਤ ਹੋ ਕੇ ਪਗਲਾ ਬਣ ਕੇ ਏਥੇ ਆ ਗਿਆ ਹੈ, ਫੇਰ ਭਲਾ ਪਗਲੇ ਦੇ ਦੁਖ ਨਾਲ ਉਸ ਦਾ ਹਿਰਦਾ ਕਿਉਂ ਨਾ ਰੋਵੇ?.... ਅਤੇ ਜਦ ਉਸ ਦੇ ਪਿਤਾ, ਪੁਜਾਰੀ ਨੇ ਪਗਲੇ ਨੂੰ ਮਾਰਿਆ, ਤਾਰਾ ਨੇ ਮੁੰਹ ਫੇਰ ਕੇ, ਦੋਹਾਂ ਹਥਾਂ ਨਾਲ ਢਕ ਲੀਤਾ। ਉਸ ਤੋਂ ਮਾਰ ਸਹੀ ਨਹੀਂ ਗਈ। ਜਦ ਪਗਲਾ ਮਾਰ ਖਾ ਕੇ ਬੋਹੜ ਦੇ ਥਲੇ ਬੈਠਾ ਆਪੇ ਨਾਲ ਗੁਨ ਗਣਾ ਰਿਹਾ ਸੀ ਤਾਂ ਤਾਰਾ, ਬਲੀ ਦਿਤੇ ਜਾਣ ਵਾਲੇ ਬਕਰੇ ਦੀ