ਪੰਨਾ:ਦੁਖੀ ਜਵਾਨੀਆਂ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਨੀਆਂ

-31-

ਪਗਲਾ

ਨਿਆਈਂ ਤੜਫ ਰਹੀ ਸੀ।

ਚਿਰ ਪਿਛੋਂ, ਸ਼ਿਵਾਲੇ ਦਾ ਰੌਲਾ ਸ਼ਾਂਤ ਹੋ ਜਾਣ ਤੇ, ਤਾਰਾ ਹੌਲ ਹੌਲੀ, ਸੰਕੋਚ ਨਾਲ ਉਸ ਬੋਹੜ ਥਲੇ ਪਗਲੇ ਕੋਲ ਗਈ। ਨਾਲ ਹੀ ਉਹ ਇਕ ਧੋਤੀ ਅਤੇ ਕੁਝ ਖਾਣਾ ਲੈ ਆਈ ਸੀ। ਪਗਲਾ ਉਸ ਵੇਲੇ ਕਲਾ ਪਿਆ ਪਤਾ ਨਹੀਂ ਕੀ ਬੁੜ ਬੜਾ ਰਿਹਾ ਸੀ ਅਤੇ ਨਾਲ ਹੀ ਰੋਣ ਦੀ ਥਾਂ ਹੱਸ ਰਿਹਾ ਸੀ। ਉਸ ਨੂੰ ਮਾਰ ਦਾ ਕੋਈ ਰੰਜ ਨਹੀਂ ਸੀ, ਕੋਈ ਸੋਚ ਨਹੀਂ ਸੀ, ਸ਼ਾਂਤ ਸਰੋਵਰ ਬਣੀ ਲੰਮਾ ਪਿਆ ਹੋਇਆ ਸੀ। ਭਾਵੇਂ ਉਹ ਚੀਥੜੇ ਹੋਈ ਹੋਈ ਧੋਤੀ ਲਈ ਪਿਆ ਸੀ ਪਰ ਉਸ ਦੀ ਪੱਤ ਉਵੇਂ ਹੀ ਨੰਗੀ ਸੀ। ਤਾਰਾ ਨੂੰ ਇਸੇ ਗਲੋਂ ਜ਼ਰਾ ਸੰਕੋਚ ਹੋਇਆ ਪਰ ਏਸ ਮਨ ਦੀ ਹੀਨਤਾ ਉਤੇ ਵਿਜੈ ਪਾ ਕੇ, ਧੋਤੀ ਦੇਂਦਿਆਂ ਹੋਇਆਂ ਉਸ ਨੇ ਪਗਲੇ ਨੂੰ ਕਿਹਾ- 'ਇਹ ਧੋਤੀ ਬੰਨ ਲਵੋ।'

ਪਗਲੇ ਨੇ ਹਿਤ ਭਰੀ ਅਵਾਜ਼ ਸੁਣ ਕੇ, ਹਥ ਵਧਾ ਕੇ ਧੋਤੀ ਲੈ ਲਈ। ਪੂਰੇ ਪੰਜ ਗਜ਼ ਦੀ ਧੋਤੀ ਪਗਲਾ ਸੰਭਾਲਕੇ ਓੜ ਨਹੀਂ ਸਕਿਆ, ਉਸ ਨੇ ਧੋਤੀ ਇਵੇਂ ਕਿਵੇਂ ਲੱਕ ਨਾਲ ਲਵੇਟ ਲਈ। ਤਾਰਾ ਆਖਿਰ, ਇਸਤ੍ਰੀ ਸੀ। ਓਹ ਕੁਝ ਚਿਰ ਲਈ ਮੂੰਹ ਭਵਾਈ ਖੜੀ ਰਹੀ-ਪਲਟ ਕੇ ਪਗਲੇ ਵਲ ਵੇਖਿਆ, ਪਗਲਾ ਠੀਕ ਤਰ੍ਹਾਂ ਧੋਤੀ ਓੜ ਨਹੀਂ ਸਕਿਆ ਸੀ। ਤਦ ਓਸ ਨੇ ਸਾਰੀ ਲਜਿਆ ਅਤੇ ਸੰਕੋਚ ਨੂੰ ਹਟਾ ਕੇ ਆਪ ਓਸ ਨੂੰ ਚੰਗੀ ਤਰ੍ਹਾਂ ਧੋਤੀ ਬੰਨ ਦਿਤੀ, ਅਰ ਫੇਰ ਇਕ ਰੱਸੀ ਧੋਤੀ ਉਤੇ ਇਵੇਂ ਕੱਸ ਕੇ ਬੰਨ ਦਿਤੀ ਕਿ ਉਹ ਸਹਿਜੇ ਹੀ ਖੁਲ ਨਾ ਸਕੇ।