ਪੰਨਾ:ਦੁਖੀ ਜਵਾਨੀਆਂ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੩੨-

ਪਗਲਾ

ਪਗਲਾ ਮੂੰਹ ਅਡੀ, ਹੈਰਾਨ ਹੋਇਆ, ਚੁਪ ਵੇਖਦਾ ਰਿਹਾ...ਹਾਂ ਓਹ ਤਾਰਾ ਦੇ ਮੁਖੜੇ ਵਲ ਤਕਦਾ ਰਿਹਾ।

ਧੋਤੀ ਬੰਨਣ ਤੋਂ ਪਿਛੋਂ ਖਾਣਾ ਖਵਾ ਕੇ, ਸ਼ਾਂਤ ਕਰਕੇ ਤਾਰਾ ਨੇ ਤੁਰਨ ਲਗਿਆਂ, ਇਕ ਹਉਕਾ ਲੈ ਕੇ ਆਪਣੀਆਂ ਤਰ ਅੱਖੀਆਂ ਪਲੇ ਨਾਲ ਪੂੰਝੀਆਂ।..

... ... ... ... ...

ਤਾਰਾ ਦੇ ਏਸ ਹਿਤ ਨੇ ਪਗਲੇ ਦੇ ਬੇਸੁਧ ਮਨ ਵਿਚ ਹਲ ਚਲ ਪਾ ਦਿਤੀ। ਅਗੇ ਵੀ ਕਈ ਵਾਰੀ ਉਸ ਦੇ ਹਿਰਦੇ ਸਾਗਰ ਦੀਆਂ ਤਰੰਗਾਂ ਉਬਲ ਪੈਂਦੀਆਂ ਸਨ ਪਰ ਉਹ ਉਬਾਲ ਕੁਝ ਐਵੇਂ ਹੀ ਲੰਘ ਜਾਇਆ ਕਰਦਾ ਸੀ। ਪਰ ਅੱਜ ਦੀ ਜਵਾਰ ਭਾਟਾ ਤੋਂ ਪਗਲੇ ਨੂੰ ਪ੍ਰਤੀਤ ਹੋ ਰਿਹਾ ਸੀ ਕਿ ਉਸ ਨੂੰ ਸੁਧ ਵਿਚ ਲਿਆਉਣ ਦੀ ਚੇਸ਼ਟਾ ਹੋ ਰਹੀ ਹੈ।

ਜਦ ਤਕ ਤਾਰਾ ਕੋਲ ਸੀ, ਉਹ ਇਕਾਗਰ ਬਿਰਤੀ ਨਾਲ ਓਸ ਵਲ ਵੇਖ ਰਿਹਾ ਸੀ, ਉਸ ਦੀ ਸੇਵਾ ਲੈ ਰਿਹਾ ਸੀ-ਕੋਈ ਸੋਚ, ਕੋਈ ਹਲਚਲ ਉਸ ਦੇ ਮਨ ਵਿਚ ਨਹੀਂ ਆਈ ਸੀ, ਕੇਵਲ ਜਦ ਤਾਰਾ ਉਸ ਨੂੰ ਧੋਤੀ ਬੰਨਣ ਲਗੀ ਸੀ ਤਾਂ ਉਸ ਨੂੰ ਕੁਝ ਲਜਾ ਅਨੁਭਵ ਹੋਈ। ਤਾਰਾ ਚਲੀ ਗਈ, ਉਹ ਉਸ ਨੂੰ ਜਾਂਦਿਆਂ ਵੇਖਦਾ ਰਿਹਾ, ਉਸ ਦੇ ਮਨ ਨੂੰ ਇਵੇਂ ਲਗਾ ਤਾਰਾ ਸੁੰਦਰ ਹੈ, ਸਨੇਹੀ ਅਤੇ ਦਿਆਲੂ ਹੈ। ਉਸ ਦਾ ਹਿਰਦਾ ਤਾਰਾ ਦੇ ਸਨੇਹ ਅਥਵਾ ਪ੍ਰੀਤੀ ਨਾਲ ਪੀੜਤ ਹੋ ਉਠਿਆ। ਉਸ ਨੂੰ ਇਛਾ ਹੋਣ ਲਗੀ, ਦੌੜ ਕੇ ਤਾਰਾ ਨੂੰ ਬਾਹਾਂ ਵਿਚ ਲੈ ਕੇ ਹਿਰਦੇ ਨਾਲ ਲਾ ਲਵਾਂ .... ਪਰ ਨਾਲ ਹੀ ਆਪਣੀ ਇਛਾ ਪੂਰੀ ਕਰਨ ਵਿਚ ਉਸ ਨੂੰ ਲਾਜ