ਸਮੱਗਰੀ 'ਤੇ ਜਾਓ

ਪੰਨਾ:ਦੁਖੀ ਜਵਾਨੀਆਂ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੩੫-

ਪਗਲਾ

'ਮੇਰਾ ਗਰੀਬ ਦਾ ਦਿਲ'। ਲੋਕੀ ਪਾਗਲ ਸਮਝ ਕੇ ਕੋਲੋਂ ਦੀ ਲੰਘ ਗਏ। ਦੁਕਾਨਦਾਰ ਨੇ ਕਤਾਬ ਖੋਹ ਲਈ। ਰੋਂਦਾ ਚੀਕਾਂ ਮਾਰਦਾ ਉਹ ਐਡੀਟਰ ਦੇ ਦਫਤਰ ਗਿਆ। ਐਡੀਟਰ ਨੇ ਉਸ ਦੀ ਪਛਾਣ ਤੋਂ ਵੀ ਨਾਂਹ ਕਰ ਦਿੱਤੀ। ਬਹੁਤ ਰੌਲਾ ਪਾਉਣ ਤੇ, ਨੌਕਰਾਂ ਕੋਲੋਂ ਪਾਸੇ ਭਨਵਾ ਦਿਤੇ। ਜਿਸ ਵੇਲੇ ਮਾਂ ਕੋਲ ਘਰ ਆਇਆ ਤਾਂ ਉਸ ਦੇ ਦਮਾਗ ਵਿਚੋਂ ਲਹੂ ਨਿਕਲ ਰਿਹਾ ਸੀ ਅਤੇ ਮੂੰਹੋਂ ਨਿਕਲ ਰਿਹਾ ਸੀ, 'ਮੈਂ ਗਰੀਬ ਦਾ ਦਿਲ'। ਮਾਂ ਨੇ ਡਿਗਦੇ ਢਹਿੰਦੇ ਪੁਤਰ ਨੂੰ ਮੰਜੀ ਤੇ ਪਾਇਆ। ਉਸ ਦੀਆਂ ਸਧਰਾਂ ਦੇ ਸਾਰੇ ਹਵਾਈ ਕਿਲੇ ਟੁਟ ਗਏ। ਸਵੇਰੇ ਪੁਤਰ ਪਾਗਲ ਹੋ ਗਿਆ, ਫੇਰ ਵੀ ਮਾਂ ਦਾ ਦਿਲ, ਹੰਝੂ ਕੇਰ ਕੇ ਪਾਗਲ ਪੁਤਰ ਨੂੰ ਹਿਰਦੇ ਵਿਚ ਰਖ ਲੀਤਾ ਪਰ ਨਹੀਂ ਰੱਖ ਸਕੀ। ਵਾਰ-ਵਾਰ ਉਹ ਘਰ ਤੋਂ 'ਮੈਂ ਰਰੀਬ ਦਾ ਦਿਲ' ਕਹਿੰਦਾ ਨੱਠ ਜਾਂਦਾ,ਬਹੁਤ ਖੋਜ, ਭਾਲ ਕਰਕੇ ਮਾਂ ਫੜ ਲਿਆਉਂਦੀ। ਇਵੇਂ ਹੀ ਇਕ ਦਿਨ ਜਾਣੇ ਕਿਥੇ ਚਲਾ ਗਿਆ, ਕੋਈ ਉਸ ਦਾ ਪਤਾ ਨਾ ਦੱਸ ਸਕਿਆ।

ਅੱਜ ਉਸੇ ਪਗਲੇ ਨੂੰ, ਤਾਰਾਂ ਦੇ ਸਨੇਹ ਭਰੇ ਵਿਵਹਾਰ ਨੇ ਇਹ ਸਾਰੀਆਂ ਗੱਲਾਂ ਦੋਹਰਾ ਦਿਤੀਆਂ। ਮਾਂ ਦੀ ਯਾਦ ਆਉਂਦਿਆਂ ਹੀ ਉਸਦੀਆਂ ਅੱਖੀਆਂ ਵਿਚੋਂ ਅਥਰੂ ਕਿਰਨ ਲਗੇ। ਮਾਂ ਦਾ ਪਤਾ ਲੈਣ ਲਈ ਉਹ ਵਿਆਕੁਲ ਹੋ ਗਿਆ ....

ਅਜ ਓਸ ਪਗਲੇ ਨੂੰ ਮਾਂ ਯਾਦ ਆ ਗਈ। ਉਸ ਦਾ ਹਿਰਦਾ ਰੋ ਪਿਆ, ਮਾਂ ਕੋਲ ਜਾਣ ਲਈ ਉਹ ਤਰਲੋ ਮਛੀ ਹੋਣ ਲੱਗਾ। ਮਗਰ ਉਹ ਕਿਵੇਂ ਜਾਏਗਾ? ਉਸ ਦਾ ਘਰ