ਪੰਨਾ:ਦੁਖੀ ਜਵਾਨੀਆਂ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੩੬-

ਪਗਲਾ

ਬਹੁਤ ਦੂਰ ਹੈ, ਉਸ ਦੇ ਕੋਲ ਰੇਲ ਦਾ ਕਰਾਇਆ ਨਹੀਂ? ਇਹ ਉਸ ਨੂੰ ਕੌਣ ਦੇਵੇਗਾ? ਸੋਚਦਿਆਂ-ਸੋਚਦਿਆਂ ਉਹ ਸੰਧਿਆ ਦੇ ਹਨੇਰੇ ਵਿਚ ਸੌਂ ਗਿਆ। ਠੰਢ ਦੀ ਮਾਰ ਤੋਂ ਬਚਣ ਵਾਸਤੇ ਉਹ ਆਪਣੀ ਧੋਤੀ ਨਾਲ ਆਪਣੀ ਦੇਹ ਢਕ ਕੇ ਸੌਂ ਰਿਹਾ ਸੀ। ਅੱਜ ਉਸ ਨੂੰ ਠੰਢ ਦਾ ਅਨੁਭਵ ਐਨਾ ਹੋ ਰਿਹਾ ਸੀ ਕਿ ਉਸ ਦੀ ਨੀਂਦ ਟੁਟ ਗਈ। ਉਸ ਨੇ ਵੇਖਿਆ-ਤਾਰਾ ਇਕ ਲਕੜੀਆਂ ਦਾ ਛੋਟਾ ਜਿਹਾ ਢੇਰ ਬਾਲਣ ਦੀ ਕੋਸ਼ਸ਼ ਕਰ ਰਹੀ ਹੈ। ਤੀਲੇ ਬਾਲ ਕੇ, ਉਸ ਉਤੇ ਲਕੜੀ ਦੇ ਛੋਟੇ-ਛੋਟੇ ਟੋਟੇ ਰਖ ਕੇ ਉਹ ਫੂਕ ਮਾਰ ਰਹੀ ਹੈ।

ਅੱਖੀਆਂ ਖੋਲ ਕੇ, ਦੇਖ ਕੇ ਉਹ ਮੋਹਤ ਹੋ ਗਿਆ। ਹਿਲਿਆ ਤਕ ਨਹੀਂ, ਚੁਪ ਚਾਪ ਰਿਹਾ। ਬੁਝ ਰਹੀ ਅੱਗ ਵਿਚ ਫੂਕ ਦੇਣ ਨਾਲ ਉਸ ਦੀ ਉਜਲ ਲਾਟ ਨਾਲ ਤਾਰਾ ਦਾ ਮੁਖੜਾ ਵੀ ਉਜਲਾ ਹੋ ਗਿਆ ਸੀ, ਧੂੰਏਂ ਨਾਲ ਉਸ ਦੇ ਨੈਣ ਮਤਵਾਲੇ ਜਹੇ ਹੋ ਕੇ ਸਜਲ ਹੋ ਰਹੇ ਸਨ ਐਸ ਵੇਲੇ ਉਹ ਪਗਲੇ ਨੂੰ ਬਹੁਤ ਹੀ ਸੁੰਦਰ ਦਿਸ ਰਹੀ ਸੀ। ਪਾਗਲ ਪਿਆਸੀ ਨਿਗਾਹ ਨਾਲ ਉਸ ਨੂੰ ਵੇਖਦਾ ਹੋਇਆ ਪਿਆ ਰਿਹਾ-ਓਹ ਜਾਗ ਪਿਆ ਹੈ, ਇਹ ਉਸ ਨੇ ਜ਼ਾਹਰ ਨਹੀਂ ਹੋਣ ਦਿਤਾ।

ਬੜੇ ਯਤਨ ਨਾਲ ਬੁਝ ਰਿਹਾ ਢੇਰ ਫੇਰ ਗਰਮ ਹੋ ਗਿਆ। ਤਾਰਾ ਗੋਡਿਆਂ ਭਾਰ ਬੈਠੀ ਹੋਈ ਸੀ,ਉਠ ਖੜੀ ਹੋਈ। ਚਲੀ ਜਾਣ ਤੋਂ ਪਹਿਲਾਂ ਇਕ ਵਾਰ ਉਹ ਪਗਲੇ ਵਲ ਤਕੀ,ਅਤੇ ਕਿਵੇਂ ਉਸ ਨੂੰ ਹੋਰ ਸ਼ਾਂਤੀ ਅਤੇ ਆਰਾਮ ਦਿਤਾ ਜਾ ਸਕਦਾ ਹੈ, ਇਹੋ ਹੀ ਉਹ ਸੋਚ ਰਹੀ ਸੀ ਕਿ ਉਸ ਨੇ