ਪੰਨਾ:ਦੁਖੀ ਜਵਾਨੀਆਂ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-37-

ਪਗਲਾ

ਵੇਖਿਆ ਕਿ ਪਗਲਾ ਨੀਂਦਰ ਵਿਚ ਨਹੀਂ ਹੈ, ਬਲਕਿ ਉਹ ਉਸ ਵਲ ਲਲਚਾਂਦੀਆਂ ਨਜ਼ਰਾਂ ਨਾਲ ਤਕ ਰਿਹਾ ਹੈ। ਤਾਰਾ ਘਬਰਾ ਗਈ! ਝਟ ਆਪਣੀ ਸਾੜ੍ਹੀ ਨਾਲ ਚੰਗੀ ਤਰ੍ਹਾਂ ਦੇਹ ਢਕ ਕੇ, ਉਹ ਪੈਰੋ ਪੈਰ ਪਿਛਾਂਹ ਪਰਤਣ ਲਗੀ।

ਪਗਲੇ ਨੇ ਉਠ ਕੇ ਕਿਹਾ-'ਐਨੀ ਦਇਆ ਕਰਕੇ ਜੇ ਆਈ ਹੈ ਦੇਵੀ, ਤਾਂ ਜਾ ਨਾ-ਜ਼ਰਾ ਬੈਠ..ਹੋਰ।' ਤਾਰਾ ਨੂੰ ਭਾਸਿਆ, ਜਿਵੇਂ ਇਕ ਦਮ ਹਜ਼ਾਰਾਂ ਟਲੀਆਂ ਓਸ ਦੇ ਕੰਨਾਂ ਵਿਚ ਵਜ ਪਈਆਂ ਸਨ। ਪਗਲੇ ਦੇ ਸ਼ਬਦਾਂ ਦੇ ਬੋਲ ਨੇ ਉਸ ਦੇ ਸਾਰੇ ਸਰੀਰ ਵਿਚ ਰੋਮਾਂਚ ਦੀ ਰੂਹ ਫੂਕ ਦਿਤੀ। ਉਹ ਪਰਤ ਕੇ ਦੌੜੀ। ਪਗਲਾ ਵੀ ਉਠ ਕੇ,ਉਸ ਦੇ ਪਿਛੇ ਨਠ ਪਿਆ। ਉਹ ਬੋਲਿਆ - 'ਠਹਿਰ ਦੇਵੀ, ਡਰ ਨਾ, ਮੇਰੀ ਬਿਨੈ ਸੁਣ, ਮੇਰੇ ਤਰਲੇ ਸੁਣੇ ਬਿਨਾ ਤੂੰ ਨਾ ਜਾ... 'ਤਾਰਾ ਨਠੀ,ਡਰ ਨਾਲ ਉਸ ਦੇ ਦਿਲ ਦੀ ਗੱਤ ਅਜ ਰੁਕ ਰਹੀ ਸੀ। ਪਰ ਜਿਨਾਂ ਸ਼ੀਘਰ ਉਹ ਦੌੜਨਾ ਚਾਹੁੰਦੀ ਸੀ, ਓਨੇ ਹੀ ਉਸ ਦੇ ਪੈਰ ਪੱਥਰ ਹੋਈ ਜਾਂਦੇ ਹਨ। ਰਹਿ ਰਹਿ ਕੇ ਮਨ ਵਿਚੋਂ ਸਵਾਲ ਉਠ ਰਿਹਾ ਸੀ 'ਅਜ ਪਗਲੇ ਨੂੰ ਕੀ ਹੋ ਗਿਆ .... 'ਅਤੇ ਕੁਝ ਪੈਰ ਵਧਣ ਤੇ ਹੀ ਪਗਲੇ ਨੇ ਉਸ ਦਾ ਹਥ ਫੜ ਲੀਤਾ।

ਡਰ ਨਾਲ ਤਾਰਾ ਦੇ ਮੂੰਹੋਂ ਜ਼ੋਰ ਦੀ ਚੀਕ ਨਿਕਲੀ ਅਤੇ ਉਹ ਬੇਹੋਸ਼ ਹੋ ਗਈ। ਪਗਲੇ ਨੇ ਜਲਦੀ ਨਾਲ ਅਗੇ ਵਧ ਕੇ ਉਸ ਨੂੰ ਸੰਭਾਲ ਲੀਤਾ।

ਇਕ ਛਿਨ ਵਾਸਤੇ ਪਗਲਾ ਆਪਣੇ ਮਥੇ ਉਤੇ ਜ਼ੋਰ ਦੀ ਹਥ ਰਖਕੇ ਬੇ-ਸੁਧ ਤਾਰਾ ਦੇ ਡਰ ਨਾਲ ਭੂਕ ਹੋਏ ਮੁਖੜੇ