ਪੰਨਾ:ਦੁਖੀ ਜਵਾਨੀਆਂ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੩੮-

ਪਗਲਾ

ਵੰਨੇ ਤਕਦਾ ਰਿਹਾ ਫੇਰ ਉਸ ਨੇ ਸੋਚ ਲੀਤਾ ਕੁਝ।

ਬੜੇ ਪਿਆਰ ਨਾਲ ਤਾਰਾ ਨੂੰ ਗੋਦੀ ਵਿਚ ਚੁਕ ਕੇ, ਉਸ ਦੇ ਘਰ ਵਲ ਵਧਿਆ। ਘਰ ਦੇ ਬਾਹਰ ਹੀ ਇਕ ਮੰਜੀ ਪਈ ਹੋਈ ਸੀ, ਤਾਰਾ ਨੂੰ ਓਥੇ ਲੰਮਿਆਂ ਪਾ ਕੇ ਓਹ ਪੁਜਾਰੀ ਨੂੰ, ਸੱਦਣ ਲਈ ਅੰਦਰ ਜਾਣ ਲਗਾ, ਪਰ ਤਾਰਾ ਨੂੰ ਹੋਸ਼ ਵਿਚ ਆ ਗਈ ਵੇਖ ਕੇ ਓਹ ਚੁਪ-ਚਾਪ, ਕੁਝ ਪਰੇ ਜਾ ਕੇ ਆੜ ਵਿਚ ਖਲੋ ਗਿਆ।

ਉਸ ਨੇ ਵੇਖਿਆ, ਹੋਸ਼ ਵਿਚ ਆ ਕੇ ਤਾਰਾ ਨੇ ਉਠਦਿਆਂ ਹੋਇਆਂ ਚੁਫੇਰੇ ਵੇਖਿਆ, ਫੇਰ ਨੱਠ ਕੇ ਘਰ ਦੇ ਅੰਦਰ ਚਲੀ ਗਈ ਅਤੇ ਕਵਾੜ ਬੰਦ ਕਰ ਲੀਤੇ।

ਪਗਲੇ ਨੇ ਇਕ ਲੰਮਾ ਸਾਹ ਖਿਚਿਆ ਅਤੇ ਹੌਲੀ ਹੌਲੀ ਮੁਰਦਾ ਚਾਲ ਨਾਲ, ਆਪਣੇ ਬੋਹੜ ਦੇ ਥਲੇ, ਓਸੇ ਬਲ ਰਹੇ ਲੜੀਆਂ ਦੇ ਢੇਰ ਕੋਲ, ਆ ਕੇ ਬੈਠ ਗਿਆ। ਤਾਰਾ ਦੇ ਇਵੇਂ ਡਰਨ ਨਾਲ ਉਸ ਨੂੰ ਅਕਹਿ ਸੱਟ ਵਜੀ ਸੀ। ਉਹ ਸੋਚਣ ਲਗਾ-'ਮੇਰੇ ਸਾਰੇ ਵਿਅਰਥ ਜੀਵਨ ਵਿਚ ਐਵੇਂ ਹੀ ਅਜ ਪਿਆਰ ਦੀ ਰੁਮਕ ਨੇ ਆ ਕੇ ਹਿਰਦੇ ਨੂੰ ਚੂਰ ਚੂਰ ਕਰ ਦਿਤਾ! ਕਿਡੀ ਮਨਹੂਸ ਘੜੀ ਵਿਚ ਮੇਰੀ ਸੁਧ ਬੁਧ ਮੁੜੀ ਹੈ! ਕਿੰਨਾ ਪਾਪ ਪੂਰਨ ਪਿਆਰ ਮੇਰੇ ਮਨ ਵਿਚ ਜਾਗ ਪਿਆ, ਪਤਾ ਨਹੀਂ ਕਿੰਨਾਕੁ ਸਰਵ ਨਾਸ਼ ਹੋਣ ਲਗਾ ਸੀ, ਕੇਵਲ ਹੋਸ਼ ਮੁੜ ਆਉਣ ਦੇ ਕਾਰਨ। ਉਸ ਦੇਵੀ ਨਾਲ, ਜਿੰਨੇ ਮੇਰੇ ਗੰਦੇ, ਅਰ ਕਲੇ ਜੀਵਨ ਦੀ, ਸਨੇਹ ਅਤੇ ਸੇਵਾ ਨਾਲ ਰਛਿਆ ਕੀਤੀ ਹੈ, ਹਾਂ ਉਸੇ ਦੇਵੀ ਨੂੰ ਹੀ ਮੈਂ ਕਿੰਨੇ ਭੱਦੇ ਵਤੀਰੇ ਨਾਲ ਪ੍ਰੇਮ ਭਾਵ ਪ੍ਰਗਟ ਕਰਨਾ