ਪੰਨਾ:ਦੁਖੀ ਜਵਾਨੀਆਂ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੩੯-

ਪਗਲਾ

ਚਾਹਿਆ। ਉਹ ਮਨ ਵਿਚ ਕੀ ਕਹਿੰਦੀ ਹੋਵੇਗੀ? ਉਸ ਨੂੰ ਕਿੰਨਾ ਦੁਖ ਹੋਇਆ ਹੋਵੇਗਾ? ਹੇ ਈਸ਼ਵਰ! ਤੂੰ ਮੈਨੂੰ ਕਿਉਂ ਮੁੜ ਹੋਸ਼ ਦੇ ਦਿੱਤੀ। ਪ੍ਰਮਾਤਮਾਂ ਕਿਉਂ? ਕਿਉਂ ਮੈਨੂੰ ਇਹੋ ਜਹੀਆਂ ਬੁਰੀਆਂ ਵਾਸ਼ਨਾਵਾਂ ਦਾ ਸ਼ਿਕਾਰ ਬਨਣ ਲਈ ਹੋਸ਼ ਦੇ ਦਿਤੀ। ਮੈਂ ਪਗਲਾ ਹੀ ਚੰਗਾ ਸਾਂ। ਦੁਨੀਆਂ ਮੇਰੇ ਤੇ ਹਸਦੀ ਸੀ, ਮੈਂ ਵੀ ਖੁਸ਼ ਹੁੰਦਾ ਸੀ। ਹੁਣ ਹੋਸ਼ ਦੇ ਕੇ ਮੈਨੂੰ ਘ੍ਰਿਣਾ ਦਾ ਭਾਗੀ ਬਣਾ ਦਿਤਾ ਈ, ਮੇਰੇ ਭੋਲੇ ਨਾਥ। ਪਹਿਲੀ ਹੋਸ਼ ਵਿਚ ਹੀ ਮੈਂ ਕੀ ਸੁਖ ਦਿਤਾ ਸੀ ਕਿਸੇ ਨੂੰ, ਜੋ ਤੂੰ ਮੈਨੂੰ ਫੇਰ ਓਹੋ ਸੁਧ ਬੁਧ ਦੇ ਦਿਤੀ। ਮਾਂ! ਤੂੰ ਕਿਥੇ ਹੈ! ਵੇਖ ਤੇਰੇ ਪੁਤਰ ਨੇ ਤੈਨੂੰ ਦੁੱਖ ਦੇ ਕੇ, ਹੁਣ ਤੇਰੀ ਹੀ ਜ਼ਾਤੀ ਦੇ ਇਕ ਹੋਰ ਪ੍ਰਾਣੀ ਨੂੰ ਵੀ ਦੁਖ ਦਿਤਾ ਈ। ਮਾਂ! ਮੇਰੀ ਜ਼ਾਤੀ ਨੇ ਤਾਂ ਮੈਂ 'ਗਰੀਬ ਦਾ ਦਿਲ' ਖੋਹ ਕੇ, ਸੁਧ ਬੁਧ ਵੀ ਖੋਹ ਲੀਤੀ ਸੀ ਪਰ ਤੇਰੀ ਜ਼ਾਤੀ ਨੇ ਤਰਸ, ਦੈਆ, ਸੇਵਾ ਕਰਕੇ ਮੇਰੀ ਸੁਧ ਪ੍ਰਤਾ ਦਿਤੀ ਪਰ ਮੈਂ ਅਕ੍ਰਿਤਘਣ..........ਉਫ! ਆਪਣੀ ਦਿਆਲੂ ਦੇਵੀ ਨੂੰ ਹੁਣ ਕਿਵੇਂ ਮੂੰਹ ਦਿਖਾਵਾਂਗਾ।' ਇਹ ਸੋਚਦਿਆਂ-ਸੋਚਦਿਆਂ ਉਸ ਦੀਆਂ ਅੱਖੀਆਂ ਵਿਚੋਂ ਅਥਰੂਆਂ ਦਾ ਹੜ ਵਗ ਤੁਰਿਆ।

... ... ... ... ...


ਦੂਜੇ ਦਿਨ ਸਵੇਰੇ ਉਠ ਕੇ ਤਾਰਾ ਨੇ ਵੇਖਿਆ-ਪਗਲੇ ਦੀ ਦੇਹ, ਉਸੇ ਬੋਹੜ ਦੇ ਦ੍ਰੱਖਤ ਦੀ ਇਕ ਡਾਲ ਉਤੇ ਲਮਕ ਰਹੀ ਹੈ। ਉਹੋ ਆਪਣੀ ਫਟੀ, ਪੁਰਾਣੀ ਧੋਤੀ ਉਸ ਨੇ ਲਕ ਨਾਲ ਲਵੇਟੀ ਹੋਈ ਹੈ ਅਤੇ ਉਸ ਦੀ ਦਿੱਤੀ ਹੋਈ ਧੋਤੀ