ਪੰਨਾ:ਦੁਖੀ ਜਵਾਨੀਆਂ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-42-

ਵਿਛੋੜਾ

ਸੀ। ਕਿਸ਼ਨ ਨੇ ਉਸ ਨੂੰ ਬੁਝਾ ਕੇ ਡਰ ਤੋਂ ਮੁਕਤ ਕਰ ਦਿਤਾ...ਅਰ ਫੇਰ ਹੌਲੀ ਹੌਲੀ ਨੀਂਦਰਾ ਦੇਵੀ ਨੇ ਉਸ ਦੀਆਂ ਅਖੀਆਂ ਮੀਟ ਦਿਤੀਆਂ।

ਕਿਸ਼ਨ ਦੇਖ ਰਿਹਾ ਸੀ। ਰਾਧਾ ਆ ਰਹੀ ਏ। ਆਵੇ ਕਿਵੇਂ ਨਾ ਸਵੇਰੇ ਬਸੰਤ ਹੈ, ਬਸੰਤ ਦੇ ਦਿਨ ਆਪਣੇ ਕਿਸ਼ਨ ਕੋਲ ਨਾ ਆਵੇ ਰਾਧਾ। ਕਿਸ਼ਨ ਨੇ ਵੇਖਿਆ ਰਾਧਾ ਸਵੱਰਗ ਦੇ ਬਸੰਤੀ ਫੁਲਾਂ ਦਾ ਸੇਹਰਾ ਲਈ ਕਮਰੇ ਵਿਚ ਆਈ ਏ। ਕਮਰੇ ਦੀ ਹਰ ਚੀਜ਼ ਉਸ ਦਾ ਸਵਾਗਤ ਕਰ ਰਹੀ ਏ। ਸਭ ਕੁਝ ਜਗਮੱਗ ਕਰ ਉਠਿਆ। ਕਿਸ਼ਨ ਨੇ ਬਿਨਾਂ ਸ਼ਰੀਰ ਦੀ ਰਾਧਾ ਨੂੰ ਕੋਲ ਵੇਖ ਕੇ ਆਪਣੀਆਂ ਬਾਹਾਂ ਵਿਚ ਉਸ ਨੂੰ ਲੈ ਲੈਣ ਲਈ ਇਕ ਵਾਰ ਦੋਹਾਂ ਹੱਥਾਂ ਨੂੰ ਵਧਾਇਆ.....ਫੇਰ ਕਰਵਟ ਬਦਲ ਲੀਤੀ।

ਇਕ ਹੌਕਾ ਹਵਾ ਵਿਚ ਮਿਲ ਗਿਆ।

ਨੀਂਦ ਵਿਚ ਬੇ-ਸੁਰਤ ਕਿਸ਼ਨ, ਹਨੇਰੀ ਨਗਰੀ ਵਿਚ, ਸੁਪਨੇ ਦੀ ਕਲਪਨਾ ਦੇ ਪ੍ਰਕਾਸ਼ ਵਿਚ, ਢਾਈ ਸਾਲ ਪਹਿਲਾਂ ਦੀ ਘਟਨਾ ਵੇਖਣ ਲੱਗਾ

ਜੂਨ ਦੇ ਮਹੀਨੇ ਦੀ ਸ਼ਾਮ। ਨੈਣੀਤਾਲ ਵਿਚ ਝੀਲ ਦੇ ਕੰਢੇ ਦੀ ਸੜਕ ਤੇ, ਨੀਲਾ ਅਸਮਾਨ ਹੌਲੀ ਹੌਲੀ ਭੁਰਾ ਹੋ ਰਿਹਾ ਸੀ। ਝੀਲ ਦੇ ਨੀਲੇ ਜਲ ਵਿਚ ਬਿਜਲੀ ਦੀਆਂ ਬਤੀਆਂ ਦਾ ਅਕਸ ਛੋਟੀਆਂ ਛੋਟੀਆਂ ਤਰੰਗਾਂ ਨਾਲ ਨਾਚ ਕਰ ਰਿਹਾ ਸੀ। ਚਿਰਾਂ ਪਿਛੋਂ ਕਿਸ਼ਨ ਦਾ ਮੇਲ ਇਕ ਪੁਰਾਣੇ ਮਿਤਰ ਨਾਲ ਹੋ ਗਿਆ। ਦੋਸਤ ਦੇ ਨਾਲ ਉਸ ਦੀ ਭੈਣ ਰਾਧਾ ਵੀ ਸੀ। ਜੋ ਕਿਸ਼ਨ ਨੂੰ ਭੋਲੀ, ਸਾਦੀ, ਲਜੀਲੀ,