ਪੰਨਾ:ਦੁਖੀ ਜਵਾਨੀਆਂ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੪੪-

ਵਿਛੋੜਾ

ਡਰ ਗਏ? ਕੀ ਸਚਮੁਚ ਡਰ ਗਏ ...ਤੁਹਾਨੂੰ ਬਹੁਤ ਕਸ਼ਟ ਹੋ ਰਿਹਾ ਹੈ ਨਾ ਬਸੰਤ ਦੇ ਦਿਨ ਮੇਰੀ ਯਾਦ ਆ ਰਹੀ ਹੋਵੇਗੀ, ਇਸੇ ਲਈ ਤਾਂ ਮੈਂ ਤਾਰਿਆਂ ਦੇ ਦੇਸ਼ ਵਿਚੋਂ ਕੁਝ ਚਿਰ ਲਈ ਚਲੀ ਆਈ ਹਾਂ। ਮੇਲੇ ਚਲੋਗੇ ... ਮੇਰੇ ਨਾਲ ਬਸੰਤ........ਬਹਾਰ ਵੇਖਣ ਚਲੋਗੇ ਨਾ। ਸਵੇਰੇ ਬਸੰਤ ਹੈ.... ਇਸੇ ਦਿਨ ਤਾਂ ਮੈਂ ਫੇਰ ਚਲੀ ਜਾਣਾ ਹੈ। ਬਸੰਤ ਦੇ ਦਿਨ ਹੀ ਤਾਂ ਮੇਰੀਆਂ ਆਸਾਂ ਦਾ ਬਸ ਅੰਤ ਹੋਇਆ ਸੀ। ਹਾਂ... ਕਲ ਹੀ ਤਾਂ ਮੈਂ ਫੇਰ ਚਲੀ ਜਾਵਾਂਗੀ ਤਾਰਿਆਂ ਦੇ ਦੇਸ਼..... · ਗੱਗਨ ਵਿਚ...' ਕਿਸ਼ਨ ਦੇ ਬੁਲ ਫੁਰਕੇ...ਆਵਾਜ਼ ਆਈ, 'ਰਾਧਾ'! ਅਤੇ ਉਸ ਨੇ ਉਤਰ ਸੁਣਿਆਂ 'ਪ੍ਰੀਤਮ!'

ਕਿਸ਼ਨ ਨੇ ਤੜਪ ਕੇ ਕਿਹਾ, 'ਰਾਧਾ! ਤੇਰਾ ਕਿਸ਼ਨ ਵੀ ਤੇਰੇ ਨਾਲ ਚਲੇਗਾ... ਤੇਰੀ ਬਸਤੀ, ਹਾਂ ਤਾਰਿਆਂ ਦੀ ਨਗਰੀ ਵੇਖਣ...' ਰਾਧਾ ਬੋਲੀ....ਚਲੋ ਕਿਸ਼ਨ!'

ਮੈਂ ਤੇ ਤੁਸੀਂ ... 'ਰਾਧਾ-ਕਿਸ਼ਨ!'

ਕਿਸ਼ਨ ਨੇ ਆਪਣੀਆਂ ਦੋਵੇਂ ਬਾਹਾਂ ਰਾਧਾ ਦੇ ਨਾਲ ਇਕ ਹੋਣ ਲਈ ਉਲਾਰੀਆਂ......ਪਰ ਅੱਖੀਆਂ ਖੁਲ ਗਈਆਂ......। ਰਾਧਾ ਚਲੀ ਗਈ .... ਤਾਰਿਆਂ ਦੀ ਨਗਰੀ ਦੀ ਵਾਸੀ ਰਾਧਾ, ਕਿਸ਼ਨ ਤੋਂ ਬਿਨਾਂ ਹੀ ਚਲੀ ਗਈ ਅਤੇ ਕ੍ਰਿਸ਼ਨ ਬਾਵਲਾ ਹੋਇਆ ਕਮਰੇ ਦੇ ਸਾਰੇ ਪਾਸੇ ਤਕਿਆ...... ਸਾਹਮਣੇ ਕੰਧ ਦੇ ਕੈਲੰਡਰ ਵਿੱਚ ਛੁੱਟੀਆਂ ਦੀ ਲਿਸਟ ਵਿਚ ਲਿਖਿਆ ਹੋਇਆ ਸੀ। 'ਛੁਟੀ ਮੇਲਾ ਬਸੰਤ' ਅਤੇ ਉਸ ਦੇ ਉਤੇ ਕਿਸ਼ਨ ਦੇ ਆਪਣੇ ਹਥਾਂ ਨਾਲ ਲਾਲ ਸਿਆਹੀ ਨਾਲ ਲਿਖਿਆ ਹੋਇਆ ਸੀ 'ਵਿਛੋੜਾ'!