ਪੰਨਾ:ਦੁਖੀ ਜਵਾਨੀਆਂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੪੬ -

ਸੁੰਦਰੀ

ਕਿਉਂਕਿ ਉਸ ਦੇ ਪੈਸੇ ਝੰਡੂ ਅਜੇ ਤਕ ਚੁਕਾ ਨਹੀਂ ਸਕਿਆ ਸੀ। ਹਟਵਾਣੀਆਂ ਹੁਣ ਆਟਾ ਹੁਧਾਰ ਦੇ ਦੇ ਕੇ ਥਕ ਗਿਆ ਸੀ। ਜਿਸ ਕੁੱਲੀ ਵਿਚ ਉਹ ਬਾਕੀ ਦੀਆਂ ਚਾਰ ਕੁੜੀਆਂ ਨਾਲ ਰਿਹਾ ਕਰਦਾ ਸੀ, ਉਸ ਕੁੱਲੀ ਦਾ ਮਾਲਕ ਵੀ ਹਰ ਰੋਜ਼ ਕਰਾਏ ਦੀ ਮੰਗ ਕਰਨ ਲਈ ਆ ਜਾਂਦਾ ਸੀ। ਹੁਣ ਤਾਂ ਕਦੇ ਘਾਹ ਦੀ ਪੰਡ ਵੇਚ ਕੇ ਅਤੇ ਕਦੇ ਕਿਸੇ ਜ਼ਿਮੀਦਾਰ ਦੇ ਕਾਮਿਆਂ ਦੇ ਥਲੇ ਕੰਮ ਕਰ ਕੇ, ਉਹ ਸੁਕੀਆਂ ਹੋਈਆਂ ਰੋਟੀਆਂ, ਆਪਣੇ ਲਈ ਅਤੇ ਆਪਣੀਆਂ ਧੀਆਂ ਲਈ ਕਮਾ ਲਿਆਉਂਦਾ, ਪਿਉ-ਧੀਆਂ ਸੁਕੇ ਟੁਕੜਿਆਂ ਨੂੰ ਅਚਾਰ ਨਾਲ ਚੋਪੜ ਕੇ ਢਿਡ ਭਰ ਲੈਂਦੇ ਅਤੇ ਸਾਰਿਆਂ ਤੋਂ ਛੋਟੀ ਧੀ, ਘਰ ਦੀ ਬਚੀ ਖੁਚੀ ਜਾਇਦਾਦ-ਛੋਟੀ ਜਿਹੀ ਬੱਕਰੀ ਦੇ ਦੁਧ ਦੇ ਸਹਾਰੇ ਪਲ ਰਹੀ ਸੀ। ਝੰਡੂ ਨੂੰ ਸਾਰਿਆਂ ਤੋਂ ਵਧ ਏਸ ਕੁਵੇਲੇ ਜਨਮ ਲੈਣ ਵਾਲੀ ਸਤਵੀਂ ਲੜਕੀ ਨਾਲ ਵਧੇਰੇ ਮੋਹ ਸੀ। ਉਸ ਦੇ ਡਲਕਾਂ ਮਾਰਦੇ ਮੁਖੜੇ ਨੂੰ ਵੇਖ ਕੇ, ਝੰਡੂ ਨੂੰ ਤਰਸ ਆਇਆ ਕਰਦਾ ਸੀ। ਉਸ ਦਾ ਮਨ ਉਸ ਨੂੰ ਅੰਦਰੇ ਅੰਦਰ ਹੀ ਕਿਹਾ ਕਰਦਾ ਸੀ ਕਿ ਇਸ ਦੀ ਸੁੰਦਰਤਾਂ ਤਾਂ ਰਜਵਾੜੇ ਦੀ ਸੰਤਾਨ ਵਾਂਗ ਹੈ। ਏਸੇ ਲਈ, ਐਨੇ ਦੁਖੀ ਹੋਣ ਤੇ ਵੀ, ਝੰਡੂ ਉਸ ਨੂੰ 'ਸੁੰਦ੍ਰੀ' ਸਦਿਆ ਕਰਦਾ ਸੀ।

ਸੁੰਦਰੀ ਦੇ ਜਨਮ ਤੋਂ ਦੂਜੇ ਦਿਨ ਹੀ, ਉਸ ਨੂੰ ਪਿੰਡ ਦੇ ਪਟਵਾਰੀ ਨੇ ਵੀਹ ਰੁਪੈ ਮਹੀਨੇ ਤੋਂ ਨੌਕਰ ਕਰਵਾ ਦਿਤਾ। ਸੀ। ਝੰਡੂ ਨੂੰ ਇਹ ਨੌਕਰੀ ਵੀ ਸੁੰਦਰੀ ਦੇ ਭਾਗਾਂ ਨਾਲ ਹੀ ਮਿਲੀ ਜਾਪਦੀ ਸੀ।

ਸਾਰਿਆਂ ਤੋਂ ਵਡੀ ਧੀ ਇਕ ਅੱਖ ਤੋਂ ਕਾਣੀ ਹੋਣ