ਪੰਨਾ:ਦੁਖੀ ਜਵਾਨੀਆਂ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੪੭-

ਸੁੰਦਰੀ

ਕਰ ਕੇ ਕਵਾਰੀ ਹੀ ਰਹਿ ਗਈ ਸੀ। ਘਰ ਦਾ ਸਾਰਾ ਬੰਦੋਬਸਤ ਉਸੇ ਤੇ ਹੀ ਨਿਰਭਰ ਸੀ। ਉਹ ਵੀ ਸੁੰਦਰੀ ਨੂੰ ਸਾਰਿਆਂ ਨਾਲੋਂ ਬਹੁਤ ਪਿਆਰ ਕਰਦੀ ਸੀ। ਕਈ ਵਾਰੀ ਝੰਡੂ ਨੇ ਬੂਹੇ ਪਿਛੇ ਖਲੋ ਕੇ ਵੇਖਿਆ ਕਰਨਾ ਕਿ ਉਹ ਸੁੰਦਰੀ ਨੂੰ ਖਡਾਉਂਦੀ ਖੁਡਾਉਂਦੀ ਰੋ ਪੈਂਦੀ ਸੀ ਅਤੇ ਉਸ ਨਾ ਸੁਨਣ ਵਾਲੀ ਬਾਲਕਾ ਨੂੰ ਕਿਹਾ ਕਰਦੀ ਸੀ 'ਸੁੰਦਰੀ! ਤੂੰ ਤਾਂ ਰਾਜ ਮਹਿਲ ਦੀ ਰਾਣੀ ਹੈ।' ਅਤੇ ਸੁੰਦਰੀ, ਅਭੋਲ ਬਾਲਿਕਾ,ਨਿਕੇ ਨਿਕੇ ਹੱਥ ਉਸ ਦੀਆਂ ਤਰ ਅੱਖੀਆਂ ਤੇ ਰਖ ਦੇਂਦੀ ਸੀ। ਝੰਡੂ ਇਹ ਸਭ ਕੁਝ ਵੇਖਿਆ ਕਰਦਾ ਸੀ, ਪਰ ਪੈਸੇ ਦੀ ਤੰਗੀ ਕਰ ਕੇ ਨਾ ਵਡੀ ਧੀ 'ਭਾਮਾਂ' ਦਾ ਦੁਖ ਹਟਾ ਸਕਦਾ ਸੀ ਅਤੇ ਨਾ ਸੁੰਦਰੀ ਨੂੰ ਰਾਣੀ ਬਣਾ ਸਕਦਾ ਸੀ।

ਦੁਖਾਂ ਵਿਚ ਪਿਆਰ ਦੇ ਥਪੇੜਿਆਂ ਨਾਲ ਸੁੰਦਰੀ ਛੀਆਂ ਕੁ ਵਰਿਆਂ ਦੀ ਹੋ ਗਈ। ਵੀਹ ਰੁਪੈ ਮਹੀਨਾ ਲੈਣ ਵਾਲੇ ਝੰਡੂ ਦੇ ਸਿਰ ਦੇਣਾ ਹੋਰ ਵੀ ਵਧ ਗਿਆ। ਉਹ ਦਿਨੋ ਦਿਨ ਢਲਦਾ ਜਾ ਰਿਹਾ ਸੀ। ਸੁੰਦਰੀ ਆਪਣੇ ਬਾਪੂ ਨੂੰ ਹਰ ਵੇਲੇ ਉਦਾਸੀ ਵਿਚ ਕੁਝ ਸੋਚਦਿਆਂ ਵੇਖ ਉਤਾਵਲੀ ਜਿਹੀ ਹੋ ਜਾਂਦੀ। ਉਹ ਇਹ ਵੀ ਵੇਖਿਆ ਕਰਦੀ ਸੀ ਕਿ ਕਈਆਂ ਆਦਮੀਆਂ ਦੀ ਬਾਹਰੋਂ ਆਵਾਜ਼ ਹੀ ਸੁਣ ਕੇ ਬਾਪੂ ਦਾ ਰੰਗ ਭੂਕ ਹੋ ਜਾਂਦਾ ਸੀ। ਉਹ ਸੋਚਿਆ ਕਰਦੀ ਕੀ ਇਹ ਬਾਪੂ ਨੂੰ ਮਾਰਨ ਆਉਂਦੇ ਹਨ? ਇਸੇ ਪ੍ਰਸ਼ਨ ਦਾ ਉੱਤਰ ਪੁਛਣ ਲਈ ਉਹ ਇਕ ਦਿਨ ਚਾਈਂ ਚਾਈਂ ਭਾਮਾਂ ਕੋਲ ਨਠੀ ਆਈ। ਹੁਣੇ ਹੀ ਉਹਨਾਂ ਦੇ ਘਰ ਦੇ ਅਗੋਂ ਦੀ ਇਕ