ਪੰਨਾ:ਦੁਖੀ ਜਵਾਨੀਆਂ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੪੮-

ਸੁੰਦਰੀ

ਜੰਞ ਲੰਘੀ ਸੀ। ਵਾਜਿਆਂ ਦੀ ਆਵਾਜ਼ ਸੁਣ ਕੇ ਸਾਰੇ ਖੁਸ਼ੀ ਨਾਲ ਬਾਰੀਆਂ ਵਿਚੋਂ ਤਕ ਚੁਕੇ ਸਨ। ਸੁੰਦਰੀ ਦੇ ਛੋਟੇ ਜਿਹੇ ਹਿਰਦੇ ਨੇ ਸੋਚਿਆ-ਐਸ ਵੇਲੇ ਉਦਾਸ ਭਾਮਾਂ ਵੀ ਵਾਜੇ ਵੇਖ ਵੇਖ ਕੇ ਖੁਸ਼ ਹੋਈ ਹੋਵੇਗੀ। ਏਸ ਲਈ ਉਸ ਕੋਲੋਂ ਏਸ ਬਾਬਤ ਪੁਛ ਕਰਾਂ। ਜਦ ਉਹ ਕਮਰੇ ਦੇ ਅੰਦਰ ਗਈ ਤਾਂ ਭਾਮਾਂ ਅਜੇ ਵੀ ਝਰਨੇ ਵਿਚੋਂ ਬਾਜ਼ਾਰ ਵਿਚ ਤਕ ਰਹੀ ਸੀ। ਸੁੰਦਰੀ ਨੇ ਕੋਲ ਜਾ ਕੇ ਕਿਹਾ 'ਭੈਣ ਦੀ' ਭਾਮਾਂ ਤ੍ਰਬਕ ਕੇ ਤੱਕੀ। ਸੁੰਦਰੀ ਨੇ ਵੇਖਿਆ ਭਾਮਾਂ ਰੋ ਰਹੀ ਸੀ। ਭਾਵੇਂ ਉਸ ਨੇ ਸੰਦਰੀ ਨੂੰ ਵੇਖਦਿਆਂ ਹੀ, ਝਟ ਪਟ ਆਪਣੀਆਂ ਭਿਜੀਆਂ ਹੋਈਆਂ ਅੱਖੀਆਂ ਪੂੰਝ ਲੀਤੀਆਂ ਪਰ ਚਤੁਰ ਸੁੰਦਰੀ ਕੋਲੋਂ ਉਹ ਆਪਣਾ ਰੋਣਾ ਲੁਕਾ ਨਾ ਸਕੀ। ਭੈਣ ਨੂੰ ਦੁਖੀ ਵੇਖ ਕੇ, ਸੁੰਦਰੀ, ਬਾਪੂ ਦੀ ਉਦਾਸੀ ਦਾ ਕਾਰਨ ਪੁਛਣ ਦਾ ਹੀਆ ਨਾ ਕਰ ਸਕੀ। ਝਟ ਪਟ ਹੀ ਉਹ ਪਿਛਾਂਹ ਪਰਤ ਕੇ ਬਾਪੂ ਵਲ ਨਠੀ ਗਈ। ਅਗੇ ਬਾਪੂ ਕਲ ਆਉਣ ਵਾਲੀ ਤਨਖਾਹ ਦੇ ਵੀਹ ਰੁਪਿਆਂ ਦੀ ਵੰਡ ਕਰ ਰਿਹਾ ਸੀ ਕਿ ਕਿੰਨਾ ਕਿੰਨਾ ਫਲਾਨੇ ਫਲਾਨੇ ਲਹਿਣੇਦਾਰ ਨੂੰ ਦਿਤਾ ਜਾਵੇ। ਝੰਡੂ ਨੇ ਸੁੰਦਰੀ ਨੂੰ ਆਉਂਦਿਆਂ ਵੇਖ ਕੇ ਕਿਹਾ, 'ਕਿਉਂ ਸੁੰਦਰੀ! ਪੈਸਾ ਲਏਂਗੀ...?' ਇਹ ਕਹਿ ਕੇ ਝੰਡੂ ਨੇ ਆਪਣੇ ਲਕ ਨਾਲੋਂ ਪਟਕੇ ਦੇ ਵਿਚ ਬਣਾਈ ਹੋਈ ਡੱਬ ਵਿਚੋਂ, ਪੈਸਾ ਕਢ ਕੇ ਸੁੰਦਰੀ ਵੰਨੇ ਸੁਟ ਦਿਤਾ ਅਤੇ ਫੇਰ ਉਹ ਆਪਣੀ ਗਿਣਤੀ ਵਿਚ ਡੁਬ ਗਿਆ। ਉਸ ਨੂੰ ਕੀ ਪਤਾ ਸੀ ਕਿ ਸੰਦਰੀ ਕਿੰਨੇ ਅਰਮਾਨਾਂ ਨਾਲ ਉਸ ਕੋਲੋਂ ਕੁਝ ਪੁਛਣ ਆਈ ਸੀ। ਹਿਸਾਬ ਕਰਦੇ ਬਾਪੂ ਨੂੰ ਬੁਲਾਉਣ ਲਈ ਸੁੰਦਰੀ ਨੂੰ ਫੇਰ ਹੌਸਲਾ