ਪੰਨਾ:ਦੁਖੀ ਜਵਾਨੀਆਂ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੪੯-

ਸੁੰਦਰੀ

ਨਾ ਪਿਆ। ਉਹ ਚੁਪ ਕਰ ਕੇ, ਪੈਸਾ ਚੁਕ ਕੇ ਉਦਾਸ ਹੋਈ ਪਰਤ ਆਈ।

ਲਹਿਣੇਦਾਰਾਂ ਨੂੰ ਵੀ ਪਤਾ ਸੀ ਕਿ ਅੱਜ ਝੰਡੂ ਨੂੰ ਤਨਖਾਹ ਮਿਲਣੀ ਹੈ। ਉਹਨਾਂ ਵਿਚੋਂ ਸੁਨਿਆਰੇ ਨੇ ਤਾਂ ਝੰਡੂ ਦੇ ਘਰ ਪਰਤਨ ਤੋਂ ਪਹਿਲਾਂ ਹੀ ਘਰ ਦਾ ਕੁੰਡਾ ਆ ਖੜਕਾਇਆ। ਅਜ ਉਹ ਅਗੇ ਵਾਂਗ ਕੱਲਾ ਨਹੀਂ ਆਇਆ, ਉਸ ਦੇ ਨਾਲ ਲਾਗਲੇ ਪਿੰਡ ਦੇ ਥਾਣੇ ਦਾ ਇਕ ਸਿਪਾਹੀ ਵੀ ਸੀ । ਸੰਜੋਗ ਵਸ ਸੁੰਦਰੀ ਉਸ ਵੇਲੇ ਆਪਣੇ ਗਵਾਂਢ ਦੇ ਬਾਗ ਦੇ ਮਾਲੀ ਕੋਲੋਂ, ਮੋਤੀਏ ਦੇ ਫੁਲਾਂ ਦਾ ਛਿਕੂ, ਰੋਜ਼ ਦੇ ਵਾਂਗੂ ਭਰਾ ਕੇ ਲਈ ਆ ਰਹੀ ਸੀ।

ਆਪਣੇ ਬੂਹੇ ਅਗੇ ਉਸ ਸੁਨਿਆਰੇ ਨੂੰ ਲਾਲ ਸਾਫੇ ਵਾਲੇ ਨਾਲ ਵੇਖ ਉਹ ਸਹਿਮ ਗਈ। ਉਸ ਨੂੰ ਪਤਾ ਸੀ ਕਿ ਬਾਪੂ ਜਦ ਏਸ ਕੱਲੇ ਸੁਨਿਆਰੇ ਦੀ ਆਵਾਜ਼ ਸੁਣਦਾ ਹੁੰਦਾ ਸੀ ਤਾਂ ਡਰ ਨਾਲ ਉਸ ਨੂੰ ਕਾਂਬਾ ਛਿੜ ਪੈਂਦਾ ਸੀ ਤੇ ਅਜ ਤੇ ਇਹ ਦੋ ਜਣੇ...........। ਇਹ ਸੋਚ ਕੇ ਛੋਟੀ ਜਿਹੀ ਸੁੰਦਰੀ ਨੇ ਅਗੇ ਵਧ ਕੇ ਕਿਹਾ-'ਤੁਤੀਂ ਮੇਰੇ ਬਾਪੂ ਨੂੰ ਮਾਰਨ ਵਾਸਤੇ ਆਏ ਹੋ? ਮੇਰਾ ਬਾਪੁ ਧਰ ਨਹੀਂ । ਤੁਤੀਂ ਇਹ ਫੁਲ ਲੈ ਲਵੋ' ਫੁਲਾਂ ਦਾ ਛਿਕੂ ਅਗੇ ਕਰ ਕੇ ਓਸ ਬਾਲੜੀ ਨੇ ਕਿਹਾਥਾਰੇ ਫੁਲ ਲੈ ਲਵੋ ਪਰ ਮੇਰੇ ਬਾਪੂ ਨੂੰ ਨਾ ਮਾਰਨਾ...' ਪੱਥਰ ਦਿਲ ਵਾਲਾ ਸੁਨਿਆਰਾ ਵੀ,ਓਸ ਤੋਤਲੀ ਜ਼ਬਾਨ ਦੇ ਦੋ ਸ਼ਬਦ ਸੁਣ ਕੇ ਹੀ ਮੋਮ ਹੋ ਗਿਆ। ਉਸ ਨੇ ਸੁੰਦਰੀ ਦੇ ਸਿਰ ਤੇ ਹੱਥ ਫੇਰਦਿਆਂ ਪੁਚਕਾਰ ਕੇ ਕਿਹਾ 'ਨਹੀਂ ਕੁੜੇ, ਤੇਰੇ ਬਾਪੂ ਨੂੰ ਆਪਾਂ ਮਾਰਨ ਨਹੀਂ ਆਏ, ਆਪਾਂ ਤਾਂ ਓਸ