ਪੰਨਾ:ਦੁਖੀ ਜਵਾਨੀਆਂ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

52

ਸੁੰਦਰੀ

ਦੇ ਹੀ ਉਹ ਬੋਲੀ- 'ਤਲ ਵਦੀ ਭੈਣ ਰੋਂਦੀ ਥੀ। ....ਲੋਤੀ ਥਾਰੇ ਵਾਜੇ ਵੇਖਤੇ ਖੁਥ ਹੁੰਦੇ ਥਨ ਤੇ ਭਾਮਾਂ ਭੈਣ ਰੋਂਦੀ ਪਈ ਥੀ ਤਿਉਂ ਭਲਾ?'

'ਹਾਂ ਸੁੰਦਰੀ, ਉਸ ਦੇ ਭਾਗਾਂ ਵਿਚ ਰੋਣਾ ਹੀ ਲਿਖਿਆ ਹੈ, ਮੈਂ ਉਸ ਦਾ ਵਿਵਾਹ ਨਹੀਂ ਨਾ ਕਰ ਸਕਿਆ। ਉਸ ਦੀ ਇਕ ਅੱਖ ਖਰਾਬ ਹੈ, ਸਮਾਜ ਉਸ ਨੂੰ ਕਬੂਲਦਾ ਨਹੀਂ। ਜੇ ਮੇਰੇ ਕੋਲ ਪੈਸੇ ਹੁੰਦੇ ਤਾਂ ਫੇਰ ਭਾਮਾਂ ਦਾ ਵਿਆਹ ਜ਼ਰੂਰ ਹੋ ਜਾਂਦਾ...ਪਰ ਪੈਸੇ..।

ਇਹ ਕਹਿੰਦਿਆਂ ਕਹਿੰਦਿਆਂ ਅਨ ਜਾਣ ਬਚੀ ਨੂੰ ਦੁਖ ਸੁਨਾਉਣ ਵਾਲਾ ਝੰਡੂ ਫਿਸ ਪਿਆ। ਉਸਦੀਆਂ ਅੱਖੀਆਂ ਆਪ ਮੁਹਾਰੇ ਨੀਰ ਵਹਾਉਣ ਲਗ ਪਈਆਂ। ਬਾਪੂ ਨੂੰ ਰੋਂਦਿਆਂ ਵੇਖ, ਸਹਿਮੀ ਹੋਈ ਸੁੰਦਰੀ ਨੇ ਆਪਣੇ ਨਿਕੇ ਨਿਕੇ ਹਥਾਂ ਨਾਲ ਉਸ ਦੀਆਂ ਅੱਖਾ ਪੂੰਝਦਿਆ ਕਿਹਾ-'ਨਾ ਬਾਪੂ ਤੂੰ ਰੋ ਨਾ, ਮੈਂ ਤੋਈ ਦਲ ਨਹੀਂ ਪੁਥਦੀ......'

... ... ... ... ...

ਦੂਜੇ ਦਿਨ ਦੁਪਹਿਰ ਨੂੰ ਸੁੰਦਰੀ ਅੰਦਰ ਫੂੜੀ ਤੇ ਸੁਤੀ ਪਈ ਸੀ ਜਾਂ ਬਾਹਰ ਕਿਸੇ ਦੇ ਗਲਾਂ ਕਰਨ ਦੀ ਆਵਾਜ਼ ਨੇ ਉਸ ਨੂੰ ਉਠਾ ਦਿਤਾ। ਗਲਾਂ ਵਿਚ ਆਪਣਾ ਨਾਮ ਸੁਣ ਕੇ ਉਹ ਉਠ ਕੇ ਬਹਿ ਗਈ। ਉਸ ਨੇ ਆਵਾਜ਼ ਪਛਾਣੀ। ਇਕ ਆਵਾਜ਼ ਭਾਮਾਂ ਦੀ ਸੀ ਤੇ ਦੂਜੀ ਆਵਾਜ਼ ਪਿੰਡ ਦੇ ਮੁਖੀ ਸ਼ਾਹ ਦੀ ਨੌਕਰਾਨੀ ਦੀ ਸੀ। ਇਹ ਨੌਕਰਾਣੀ ਭਾਮਾ ਨਾਲ ਬੜਾ ਹਿਤ ਕਰਦੀ ਸੀ ਕਿਉਂਕਿ ਕੋਈ ਸਮਾਂ ਸੀ ਜਦ ਕਿ ਇਹੋ ਇਸਤ੍ਰੀ ਏਹਨਾਂ ਦੇ ਘਰ ਵੀ ਭਾਂਡੇ ਮਾਂਜਣ ਆਇਆ