ਪੰਨਾ:ਦੁਖੀ ਜਵਾਨੀਆਂ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖੀ ਜਵਾਨੀਆਂ

-੫੪-

ਸੁੰਦਰੀ

ਜੀਉਂਦੀਆਂ ਹੋਣ.... ਇਹੋ ਜਿਹੀ ਲੜਕੀ ਲਭ ਕੇ ਕਲ ਮੰਗਲਵਾਰ, ਜਗਦੇ ਦੀਵਿਆਂ ਦਾ ਭਰਿਆ ਹੋਇ ਥਾਲ, ਉਸ ਲੜਕੀ ਦੇ ਹਥ ਵਿਚ ਦੇ ਕੇ ਤਲਾਬ ਵਿਚ ਛਾਲ ਮਰਵਾ ਦੇਵੀਂ, ਬਸ ਉਹ ਮੈਨੂੰ ਮਿਲ ਜਾਵੇਗੀ..... 'ਫੇਰ ਤੂੰ ਸਤਾਂ ਪੋਤਰਿਆਂ ਦਾ ਮੂੰਹ ਧੋਵੇਂਗੀ! ਭਾਮਾਂ ਇਹ ਗੱਲਾਂ ਜੇਠਾਨੀ ਸੇਠ ਹੋਰਾਂ ਨੂੰ ਸੁਣਾ ਰਹੀ ਸੀ ਅਤੇ ਮੈਂ ਸੇਠਾਨੀ ਨੂੰ ਕਹਿੰਦਿਆਂ ਸੁਣਿਆ, 'ਕਾਲੀ ਮਾਤਾ ਦੀ ਮੇਹਰ ਨਾਲ ਜੇ ਇਹੋ ਜਿਹੀਂ ਲੜਕੀ ਮੈਨੂੰ ਲਭ ਪਵੇ ਤਾਂ ਮੈਂ ਇਕ ਲੱਖ ਰੁਪੈ ਤੋਂ ਖਰੀਦਣ ਨੂੰ ਤਿਆਰ ਹਾਂ-' ਸੋ ਭਾਮਾਂ ਮੇਰੀ ਮੰਨ, ਆਪਣੇ ਬਾਪੂ ਨੂੰ ਰਾਜ਼ੀ ਕਰ ਲੈ, ਅਤੇ ਸੁੰਦਰੀ ਨੂੰ ਬਲੀ ਵਾਸਤੇ ਸੇਠਾਨੀ ਨੂੰ ਦੇ ਦੇ। ਕਾਲੀ ਮਾਤਾ ਦੀਆਂ ਸਾਰੀਆਂ ਸ਼ਰਤਾਂ ਸੰਦਰੀ ਨਾਲ ਪੂਰੀਆਂ ਹੋ ਜਾਂਦੀਆਂ ਹਨ। ਤੁਹਾਡੇ ਸਾਰੇ ਧੋਣੇ ਧੋਤੇ ਜਾਣਗੇ..ਤੇਰਾ ਵਿਆਹ ਵੀ ਤਾਂ ਹੋ ਸਕੇਗਾ।

ਬੱਸ ਮਾਸੀ ਬੱਸ ਭਾਮਾਂ ਨੇ ਰੋਣੀ ਆਵਾਜ਼ ਵਿਚ ਕਿਹਾ-'ਮੈਥੋਂ ਇਹ ਨਹੀਂ ਹੋਣਾ.....ਮੇਰੀ ਸੁੰਦਰੀ ਰਾਣੀ ਬਣੇਗੀ ..'

ਛੋਟੀ ਜਿਹੀ ਸੁੰਦਰੀ ਏਨਾ ਕੁਝ ਸੁਣ ਕੇ ਹੌਲੀ ਹੌਲੀ ਬੂਹੇ ਵਿਚ ਆ ਖਲੋਤੀ। ਉਸ ਨੂੰ ਕਿਸੇ ਨੇ ਨਹੀਂ ਵੇਖਿਆ, ਪਰ ਉਸ ਨੇ ਵੇਖਿਆ ਭਾਮਾਂ ਦੀ ਅੱਖ ਅੱਥਰੂਆਂ ਨਾਲ ਭਰੀ ਹੋਈ ਸੀ। ਪਤਾ ਨਹੀਂ ਉਸ ਨੇ ਕੀ ਸੋਚਿਆ ਜੁ ਉਹ ਮੁੜ ਆਪਣੀ ਥਾਂ ਤੇ ਜਾ ਕੇ ਲੰਮੀ ਪੈ ਗਈ।

... ... ... ...

ਸੰਧਿਆ ਵੇਲੇ ਝੰਡੂ ਜਦ ਨੌਕਰੀ ਤੋਂ ਘਰ ਆਇਆ